ਸਭ ਸਖੀਆਂ ਗੁਣਵੰਤੀਆਂ

ਸਭ ਸਖੀਆਂ ਗੁਣਵੰਤੀਆਂ,

ਵੇ ਮੈਂ ਅਵਗੁਣਿਆਰੀ ।ਰਹਾਉ।

ਭੈ ਸਾਹਿਬ ਦੇ ਪਰਬਤ ਡਰਦੇ,

ਵੇ ਮੈਂ ਕੌਣ ਵਿਚਾਰੀ ।1।

ਜਿਸ ਗਲ ਨੂੰ ਸਹੁ ਭਜਿਆ ਵੋ,

ਸੋ ਮੈਂ ਬਾਤ ਬਿਸਾਰੀ ।2।

ਕਹੈ ਹੁਸੈਨ ਫ਼ਕੀਰ ਨਿਮਾਣਾ,

ਛੁੱਟਾ ਜੇ ਮਿਹਰ ਕਰੇ ਸੱਤਾਰੀ ।3।

📝 ਸੋਧ ਲਈ ਭੇਜੋ