ਸਭ ਕੁਝ ਬਣਿਆ ਤੇ ਕੁਛ ਨ ਬਣਿਆ

ਸਭ ਕੁਝ ਬਣਿਆ ਤੇ ਕੁਛ ਨ ਬਣਿਆ, ਅਸੀਂ ਲਧੀ ਢੂੰਢ ਨਿਸ਼ਾਨੀ ।

ਸਭ ਕੁਛ ਕਰਦੇ ਤੇ ਕੁਝ ਨ ਕਰਦੇ, ਇਥੈ ਚਾਲ ਇਹਾ ਇਨਸਾਨੀ ।

ਅਤੇ ਜੋ ਬਣਿਆ ਸੋ ਆਪੇ ਬਣਿਆਂ, ਨਹੀਂ ਦੂਜਾ ਜ਼ਿਕਰ ਜ਼ਬਾਨੀ ।

ਸੰਤਰੇਣ ਅਸਾਂ ਕੀ ਲੈ ਵਾਰਿਆ, ਜੋ ਜੀਉ ਕੀਤਾ ਕੁਰਬਾਨੀ ।

📝 ਸੋਧ ਲਈ ਭੇਜੋ