ਸਬੂਤ ਮੂਲ: ਮਨੋਲਸ

ਪਿਛਲੀ ਰਾਤ ਦੀ ਬੇਰਹਿਮ ਹਵਾ

ਤੇ ਉਸਦੀਆਂ ਸ਼ਿਕਾਰ

ਡਿਗੀਆਂ ਟਹਿਣੀਆਂ ਤੇ

ਕਦਮ ਧਰਦਾ ਮੈਂ ਤੁਰਦਾ ਗਿਆ

ਅਨੰਤ ਸੰਪੂਰਨਤਾ ਦੀ

ਸੁਰ ਵਿਚ ਸੁਰ ਹੋਇਆ ਸੰਗੀਤ ਸੁਣਦਾ ਗਿਆ

ਤੇ ਫੇਰ ਇਕ ਪੰਛੀ ਦੀ ਚਹਿਕ ਸੁਣ

ਮੈਂ ਸਿਰ ਚੁਕਿਆ, ਦੇਖਿਆ,

ਬਿਰਖ ਦੀ ਟਹਿਣੀ ਤੇ ਬੈਠੀ ਇਕ ਚਿੜੀ

ਸਬੂਤ

ਇਸ ਦਿਨ

ਮੈਂ ਜਿੰਦਾ ਸਾਂ

📝 ਸੋਧ ਲਈ ਭੇਜੋ