ਮੈਨੂੰ ਪਸੰਦ ਸੀ
ਤੇਰੇ ਹੱਥ ਦੀ ਚਾਹ
ਪਰ ਤੂੰ ਕੌਫ਼ੀ ਵਾਲ਼ਾ
ਕੱਪ ਹੱਥੀਂ ਫੜਾ
ਮੇਰੀਆਂ ਸਾਰੀਆਂ ਗੱਲਾਂ
ਖੇਰੂੰ ਖੇਰੂੰ ਕਰ ਦਿੱਤੀਆਂ
ਤੈਨੂੰ ਪਤਾ
ਮੈਨੂੰ
ਇਹ ਬਿਲਕੁਲ ਵੀ
ਚੰਗਾ ਨਹੀਂ ਲੱਗਦਾ
ਪਤਾ ਨਹੀਂ ਕਿਉਂ
ਤੂੰ ਹਰ ਵਾਰ
ਮੇਰੇ ਨਾਲ਼ ਏਦਾਂ ਹੀ ਕਰਦੀ ਏ
ਜਦੋਂ ਵੀ ਮੇਰਾ ਦਿਲ ਕਰਦਾ ਏ
ਤੇਰੇ ਨਾਲ਼ ਜੀ ਭਰ ਗੱਲਾਂ ਕਰਨ ਨੂੰ
ਤੂੰ ਬਾਏ ਆਖ ਸਾਰਾ ਕੁਝ ਓਥੇ ਹੀ ਰੋਕ ਦੇਂਦੀ ਹੈਂ
ਸੱਚ ਜਾਣੀਂ
ਉਦੋਂ ਮੇਰੀ ਹਾਲਤ
ਉਸ ਬੱਚੇ ਵਰਗੀ ਹੋ ਜਾਂਦੀ ਏ
ਜਦ ਦਾ ਸਭ ਤੋਂ ਪਸੰਦੀਦਾ
ਖਿਡੌਣਾ,
ਕਿਸੇ ਨੇ ਜਾਣ ਬੁੱਝ ਸਾੜ ਦਿੱਤਾ ਹੋਵੇ