ਸੱਚ ਮੁੱਚ ਸੱਚ ਦੀ ਰੀਤ ਈ ਕੋਈ ਨਈਂ

ਸੱਚ ਮੁੱਚ ਸੱਚ ਦੀ ਰੀਤ ਈ ਕੋਈ ਨਈਂ 

ਇੱਥੇ ਪੁੱਛ ਪ੍ਰਤੀਤ ਈ ਕੋਈ ਨਈਂ

ਕਸਮੇਂ ਮੈਨੂੰ ਦਿਲ ਤੋਂ ਵਧਕੇ

ਦਿੱਸਦੀ ਹੋਰ ਮਸੀਤ ਈ ਕੋਈ ਨਈਂ

ਉਹਦੇ ਨਾਂ ਦੇ ਬਾਝੋਂ ਰਹਿੰਦਾ

ਗਲ਼ ਦੇ ਵਿਚ ਤਵੀਤ ਈ ਕੋਈ ਨਈਂ

ਜਿਹੜਾ ਪਿਆਰ ਤੇ ਯਾਰ ਨਖੇੜੇ

ਉਸਤੋਂ ਵੱਧ ਪਲੀਤ ਈ ਕੋਈ ਨਈਂ

ਲਾਲਚ ਲੋਭ ਤੇ ਬਿਨ ਮਤਲਬ ਦੇ

ਕਸਮੇਂ ਪਿਆਰ ਪ੍ਰੀਤ ਈ ਕੋਈ ਨਈਂ

‘ਸੰਧੂ’ ਮਾਂ ਦੀ ਲੋਰੀ ਵਰਗਾ 

ਜਗ ਤੇ ਮਿੱਠਾ ਗੀਤ ਈ ਕੋਈ ਨਈਂ

📝 ਸੋਧ ਲਈ ਭੇਜੋ