ਸੱਚੀਆਂ ਪਵਿੱਤਰ ਰੂਹਾਂ

ਗੰਦੇ ਮੰਦੇ ਜੋ ਮਰਜ਼ੀ ਕਹਿ, ਅਸੀਂ ਨਾ ਮੰਨਦੇ ਤੇਰੀਆਂ ।

ਸੱਚੀਆਂ ਪਵਿੱਤਰ ਰੂਹਾਂ ਨੇ, ਕੀ ਤੇਰੀਆਂ ਕੀ ਮੇਰੀਆਂ ।

ਉਸ ਮਾਲਕ ਦੀ ਕਰਨੀ, ਲਾਵੇ ਸਿਓ ਜਾਂ ਲਾਵੇ ਬੇਰੀਆਂ ।

ਉਹ ਹੈ ਸਭ ਨੂੰ  ਵੇਖਦਾ, ਤੂੰ ਢਾਈ ਬੈਠਾ ਢੇਰੀਆਂ ।

ਕੁਦਰਤ ਦੀਆਂ ਨਿਆਜ਼ਾਂ ਮਾਣ, ਕਿਉਂ ਕਰਦਾ ਹੇਰਾ ਫੇਰੀਆਂ ।

ਪਾਣੀ ਪਹਾੜ ਰੁੱਖ ਤੇ ਕੁੱਖ, ਕਬਜ਼ਾ ਕਰ ਆਖੇਂ ਮੇਰੀਆਂ ।

ਕਿਉਂ ਪਵੇ ਚੁਰਾਸੀ-ਲੱਖ ਜੂਨੇ, ਖਾਈ ਜਾਨੈ ਘੁੰਮਣ ਘੇਰੀਆਂ ।

ਆਇਆ ਹੀ ਏਥੇ ਜਾਣ ਲਈ, ਐਂਵੇਂ ਬੰਨ੍ਹੀ ਬੈਠਾ ਡੇਰੀਆਂ ।

ਕੁਦਰਤ ਨੂੰ  ਪਿਆ ਭਰਮਾਵੇਂ, ਉਸ ਨਾ ਮੰਨਣੀਆਂ ਤੇਰੀਆਂ ।

ਗੰਦੇ ਮੰਦੇ ਜੋ ਮਰਜ਼ੀ ਕਹਿ, ਰੱਬ ਨੇ ਕੀ ਹੈ ਮੰਨਣਾ ।

'ਸਰਬ' ਨਾ ਮੰਨਦੀ ਤੇਰੀਆਂ, ਸੱਚੀਆਂ ਪਵਿੱਤਰ ਰੂਹਾਂ ਨੇ,

ਕੀ ਤੇਰੀਆਂ ਕੀ ਮੇਰੀਆਂ ।

📝 ਸੋਧ ਲਈ ਭੇਜੋ