ਅੰਬਰਾਂ ਦੇ ਤਾਰੇ, ਕਿੰਨੇ ਪਿਆਰੇ।
ਜਦ ਤੈਨੂੰ ਵੇਖਾਂ, ਭੁੱਲ ਜਾਂਦੇ ਨੇ ਸਾਰੇ।
ਨਦੀਆਂ ਦਾ ਪਾਣੀ, ਹਿਰਨਾਂ ਦੀ ਢਾਣੀ।
ਸੱਚੋ ਸੱਚ ਜਾਣੀਂ, ਤੂੰ ਹੀ ਮੇਰਾ ਹਾਣੀ।
ਰੁਮਕਣ ਹਵਾਵਾਂ, ਰੌਸ਼ਨ ਜੋ ਰਾਹਵਾਂ।
ਆ ਜਾ ਇੱਕ ਹੋਈਏ, ਲੱਗਣ ਦੁਆਵਾਂ।
ਦਰਿਆ ਨੇ ਵਗਦੇ, ਕਿੰਨੇ ਸੋਹਣੇ ਲਗਦੇ।
ਤੂੰ ਜੀਕਣ ਮਟਵਾਵੇਂ ਨੈਣ ਪਏ ਠੱਗਦੇ।
ਸਵੈਚ ਦਾ ਕਹਿਣਾ, ਤੇਰੇ ਸੰਗ ਰਹਿਣਾ।
ਛੱਡ ਨਾ ਤੂੰ ਜਾਵੀਂ, ਅੱਖ਼ੀਆਂ ਨੇ ਵਹਿਣਾ।