ਸਾਡਾ ਦਿਲ ਨਹੀਂ ਵਿਕਾਊ

ਪੈਸੇ ਨਾ ਖੜਕਾਇਆ ਕਰ, ਜ਼ੇਬ 'ਚ ਹੱਥ ਪਾ ਕੇ ਸੱਜਣਾ,

ਮੰਡੀਆਂ ਦੇ ਆੜ੍ਹਤੀਆ, ਸਾਡਾ ਦਿਲ ਨਹੀਂ ਵਿਕਾਊ ਸੋਹਣਿਆਂ ।

ਰੁਪਈਆ ਵੀ ਆਇਆ ਸੀ, ਪੈਸਿਆਂ, ਜੰਝ ਮੀਂਹ ਵਰਾਇਆ ਸੀ ।

ਸਾਡਾ ਪਿਆਰ ਨਹੀਂ ਖ੍ਰੀਦ ਸਕੇ, ਰਾਜੇ ਰਾਣੇ ਮਨ ਮੋਹਣਿਆਂ ।

ਰੁਪਈਏ ਨਾਲ ਨ ਗੱਲ ਬਣੀ, ਡਾਲਰ ਵਿਖਾਉਂਦੇ ਨਿੱਤ ਨੇ ।

ਅਸੀਂ ਜਪੁ ਜੀ ਸਾਹਿਬ ਜਪੀ ਗਏ, ਸਮੇਂ ਬਲਵਾਨ, ਸਾਰੇ ਕੀਤੇ ਚਿੱਤ ਨੇ ।

ਉਹ ਨਿੰਮ ਲਗਾ ਕੇ ਆਇਆ, ਪਾਣੀ ਸਾਥੋਂ ਉਹਨੂੰ ਪਵਾਇਆ ।

ਦੀਪ ਜਗਾ 'ਤਾ ਧਰਤੀ 'ਤੇ, ਪਾਣੀ ਉਸ ਦਾ ਭਰਨਾ ਮੈਂ ।

ਉਹ ਸਾਡੇ ਵਾਂਗ ਨਿਤਨੇਮੀ ਹੈ, ਸਰਬ ਦੇ ਦਿਲ ਦਾ ਪ੍ਰੇਮੀ ਹੈ ।

ਕੁਦਰਤ ਦੇ ਰੰਗ ਵਿਖਾ, ਦਾਹੜੇ ਵਾਲਾ ਦਿਲ ਲੈ ਗਿਆ ।

ਦਿਲ ਕਰਤਾ ਉਸ ਦੇ ਨਾਮ, ਜਿੱਥੇ ਮਰਜ਼ੀ ਰੱਖ ਲਵੇ ।

ਧਰਤੀ ਤੇ ਨਿੰਮ ਬਣਾ ਲਾਵੇ, ਪਰ ਦਾਤਣ ਮੇਰੀ ਚੱਖ ਲਵੇ ।

'ਸਰਬ' ਨੱਚਿਆ, ਕਿਸੇ ਨਾ ਜੱਚਿਆ ।

ਲੋਕਾਂ ਆਖਣਾ ਬੇ-ਸੁਰਾ, ਬੇ-ਤਾਲਾ ।

ਮੈਂ ਨਾਨਕ ਸਾਹਿਬ ਦਾ ਨਿਹਾਲਾ ।

📝 ਸੋਧ ਲਈ ਭੇਜੋ