ਸਾਡੇ ਬੋਲਦੇ ਰਿਕਾਰਡ
ਨਾਮ ਦੁਨੀਆਂ 'ਚ ਚੱਲੇ!
ਅਸੀਂ ਉਹ ਹਾਂ ਸਰਦਾਰ
ਜਿੰਨਾਂ ਦੀ ਹੈ ਬੱਲੇ-ਬੱਲੇ!
ਸਾਡੀ ਕਿੰਨੀ ਮਜਬੂਤ
ਜੜ੍ਹ ਮੁਗਲਾਂ ਨੂੰ ਪੁੱਛੀ!
ਸਿੰਘਾਂ ਤੇਗਾਂ ਮਾਰ ਲਾਹੇ
ਧੜ੍ਹ ਮੁਗਲਾਂ ਨੂੰ ਪੁੱਛੀ!
ਹਿੱਕਾਂ ਲੰਘ ਗਏ ਲਤਾੜ
ਅਸੀਂ ਕਰ-ਕਰ ਹੱਲੇ!
ਇੱਕ ਨਲਵਾ ਸੀ ਹੋਇਆ
ਆਖਦੇ ਦੇ ਜਹਾਨ ਵਿੱਚ!
ਨਾਮ ਅੱਜ ਵੀ ਆ ਗੂੰਜੇ
ਲਾਹੋਰ ਅਫਗਾਨ ਵਿੱਚ!
ਉਹਦੀ ਸ਼ੇਰ ਜਿਹੀ ਦੁਹਾੜ
ਨੇ ਸੀ ਕਈ ਬਲੀ ਠੱਲੇ!
ਸਾਡਾ ਤਲੀ ਉੱਤੇ ਸਿਰ
ਤਾਂਵੀ ਖੰਡਾ ਖੋਰੂ ਪਾਵੇ
ਬੋਲ ਮਰਦਾਂ ਪੁਗਾਉਦੇ
ਸਿਰ ਜਾਦਾ ਭਾਂਵੇ ਜਾਵੇ
ਅਸੀਂ ਹੋਣੀ ਦੇ ਪੈਰਾਂ 'ਚ
ਮਚਾ ਛੱਡੇ ਤੜਥੱਲੇ
ਅਸੀਂ ਦਿੱਲੀ ਤੋਂ ਪਸ਼ੋਰ
ਮੁਲਤਾਨ ਜਿੱਤ ਛੱਡੇ!
ਤੇਰੀ ਫੁਲਾਦੀ ਹਿੱਕ ਉੱਤੇ
ਝੰਡੇ ਚੜ-ਚੜ ਗੱਡੇ!
ਅਸੀਂ ਖੁਦ ਰਾਜ਼ ਕੀਤਾ
ਲਾਹ ਕੇ ਤਖਤਾਂ ਤੋਂ ਦੱਲੇ!
ਸਾਡਾ ਪੜੀ ਇਤਿਹਾਸ
ਰਤ ਖਾਊਗੀ ਉਬਾਲੇ!
ਅਸੀਂ ਪਹਿਲੀਆਂ 'ਚ ਠੋਕੇ
ਆ ਜੋ ਚਾਂਬਲੇ ਨੇ ਬਾਹਲੇ!
ਸਾਡੀ ਜੁੱਤੀ ਦੇ ਨੀ ਯਾਰ
ਆ ਜੋ ਚੱਟਦੇ ਨੇ ਤੱਲੇ!
ਨੀਵੇ ਹੋਕੇ ਜਿਹੜੇ ਆਏ
ਏ ਛਕਾਉਦੇ ਰਹੇ ਦੇਗ਼ਾਂ
ਜਿਹੜੇ ਚੜ-ਚੜ ਆਏ
ਏਨਾਂ ਫੇਰੀਆਂ ਫੇ ਤੇਗ਼ਾਂ
ਅਸੀਂ ਸਦਾ ਲੀ ਮਿਟਾ ਤੇ
ਰਾਹ ਜਿੰਨਾਂ ਸਾਡੇ ਮੱਲੇ
ਅਸੀਂ ਦੋਫਾੜ ਹੋ ਗਏ
ਪਰ ਮੰਨੀਆਂ ਨੀਂ ਈਨਾਂ
ਸਾਡੇ ਕੇਸਰੀ ਰਹੇ ਬਾਣੇ
ਅਸੀਂ ਪਾਈਆਂ ਨੀਂ ਜੀਨਾਂ
ਸਾਡੀ ਛਾਤੀਆਂ ਨੇ ਨੇਜ਼ੇ
ਦੇ ਜ਼ਖਮ ਕਈ ਝੱਲੇ
ਸਾਨੂੰ ਡੋਗਰੇ ਲੈ ਬੈਠੇ
ਅਸੀਂ ਹਾਰੇ ਨਈਉਂ ਜੰਗਾਂ!
ਸਮਾਂ ਹੁੰਦਾ ਬਲਵਾਨ
ਅਸੀਂ ਪਾਈਆਂ ਨਈਉਂ ਵੰਗਾਂ!
ਸੱਤਾ ਫਰੀਦਸਰਾਈਆ
ਬੋਲ ਲਿਖਦਾ ਅਵੱਲੇ!