ਸਧਰਾਂ ਖਵਾਹਿਸ਼ਾਂ

ਜਦ ਰਾਤ ਨੂੰ ਕੋਠੜੇ ਚੜ੍ਹ ਕੇ ਦੇਖਾਂ ਤਾਰੇ ਮੈਂ

ਤਾਹਨੇ ਮਾਰਨ ਤੇ ਸੁਣਾਵਣ ਖਰੀਆਂ ਖਰੀਆਂ

ਕੀ ਖੱਟਿਆ ਵੇ ਤੂੰ ਇਸ਼ਕੇ ਦੇ ਵਿੱਚ ਅਰਜ਼ ਸਿਆਂ

ਤੇਰੀ ਸਧਰਾਂ ਖਵਾਹਿਸ਼ਾਂ ਸਦਮੇ ਕਾਰਣ ਮਰੀਆਂ

ਸੁਣ 'ਲੋ ਤਾਰਿਓ ਵੇ ਮੈਂ ਯਾਦਾਂ ਸੰਗ ਸਦ-ਜੀਵਣਾ

ਇਹ ਰਾਤੀਂ ਆਉਂਦੀਆਂ ਕੋਲ਼ੇ ਬਣ ਸੋਹਣੀਆਂ ਪਰੀਆਂ

ਅਸੀਂ ਸੱਜਣਾ ਨੂੰ ਜੇ ਰੱਬ ਦਾ ਰੁਤਬਾ ਦੇ ਦਿੱਤਾ

ਤਾਹੀਉਂ ਓਹਦੀਆਂ ਕਰੀ ਕੁਰੀਤੀਆਂ ਸਾਰੀਆਂ ਜਰੀਆਂ

ਅਸੀ ਵੇਲ਼ੇ ਕੋਈ ਨਾ ਦੇਖੇ ਕਰਨ ਇਬਾਦਤ ਲਈ

ਅਸੀਂ ਨਾਲ਼ ਯਾਦਾਂ ਬਹਿ ਕਈ ਨਮਾਜ਼ਾਂ ਪੜ੍ਹੀਆਂ

ਇਹ ਹੰਝੂ ਨਾ ਇਹ ਕਮਲ਼ੇ ਪਾਕ ਸਮੁੰਦਰ ਨੇ

ਇਹਨਾਂ ਲਹਿਰਾਂ ਦੇ ਵਿੱਚ ਕਈ ਕਹਾਣੀਆਂ ਹੜ੍ਹੀਆਂ

ਬਣ ਉੁੱਚਾ ਰੁੱਖ ਮੈਂ ਓਹਦੇ ਵੱਲ ਨੂੰ ਜਾਂਵਦਾ

ਓਹਦੇ ਤਾਪ ਦੇ ਨਾਲ਼ ਮੇਰੀ ਕਈ ਟਹਿਣੀਆਂ ਸੜੀਆਂ

ਓਹਨੂੰ ਮੰਨ ਕੇ ਸੂਰਜ ਕਰਾਂ ਪਰਿਕ੍ਰਮਾ ਓਹਦੀ ਮੈਂ

ਮੈਨੂੰ ਕਹਿਣ ਅਵਾਰਾ, ਲਾਈਆਂ ਤੁਹਮਤਾਂ ਬੜੀਆਂ

ਇੱਕ ਪਿਆਰੀ ਜਿਹੀ ਚਕੋਰ ਵੀ ਓਥੇ ਪਹੁੰਚੀ

ਉੁਸਨੇ ਵੀ ਮੇਰੇ ਨਾਲ਼ ਕਈ ਵਾਰਤਾਂ ਕਰੀਆਂ

ਕੀ ਖੱਟਿਆ ਵੇ ਤੂੰ ਇਸ਼ਕੇ ਦੇ ਵਿੱਚ ਅਰਜ਼ ਸਿਆਂ

ਤੇਰੀ ਸਧਰਾਂ ਖਵਾਹਿਸ਼ਾਂ ਸਦਮੇਂ ਕਾਰਣ ਮਰੀਆਂ

📝 ਸੋਧ ਲਈ ਭੇਜੋ