ਸਧਰਾਏ ਸਧਰਾਏ ਦਿਨ

ਸਧਰਾਏ ਸਧਰਾਏ ਦਿਨ । 

ਕਿਦਾਂ ਦੇ ਇਹ ਆਏ ਦਿਨ

ਤੇਰੇ ਬਾਝੋਂ ਕੀ ਜਿਉਣਾ 

ਜਾਏ ਰਾਤ ਤੇ ਆਏ ਦਿਨ । 

ਘੁੱਪ ਹਨੇਰਾ ਫੁਰਕਤ ਦਾ 

ਰਾਤਾਂ ਵਰਗੇ ਆਏ ਦਿਨ।

ਉਦ ਤੋਂ ਸਮਝੋ ਗ਼ੈਰ ਗਇਆ 

ਜਦ ਤੋਂ ਉਸਤੇ ਆਏ ਦਿਨ

ਤੇਰੇ ਨਾਂ ਦੀ ਮਾਲਾ ਹੈ 

ਇਕ ਜਾਏ ਇਕ ਆਏ ਦਿਨ

ਤੇਰਾ ਝੋਰਾ ਰਹਿੰਦਾ ਹੈ 

ਹਰ ਰਾਤੀਂ ਤੇ ਆਏ ਦਿਨ।

ਤੇਰੇ ਨਾਲ ਗਏ ਜਿਹੜੇ 

ਮੁੜਕੇ ਨਾ ਉਹ ਆਏ ਦਿਨ।

ਫੇਰ ਦਿਨਾਂ ਦਾ ਆਇਆ ਫੇਰ 

ਫੇਰ ਅਸਾਂ ਤੇ ਆਏ ਦਿਨ

ਭਾਗਾਂ ਵਾਲੇ ਆਸ਼ਕ ਦਾ 

ਮਕ਼ਤਲ ਅੰਦਰ ਆਏ ਦਿਨ।

ਤੇਰੀ ਮੇਰੀ ਟੁਟ ਜਾਏ 

ਯਾ ਰਬ ਉਹ ਨਾ ਆਏ ਦਿਨ

‘ਹਮਦਰਦਾ’ ਕੁਝ ਧੀਰਜ ਰਖ 

ਆਏ ਦਿਨ ਬਸ ਆਏ ਦਿਨ।

📝 ਸੋਧ ਲਈ ਭੇਜੋ