ਸਾਡੀ ਆਦਤ ਐ 

ਤੇਰੀ ਮਜ਼ਬੂਰੀ

ਹੁਣ ਕੀ ਕਰੀਏ...?

ਨਹੀਂ ਝੱਲ ਸਕਦਾ ਮੈਂ

ਸਦੀਆਂ ਲਈ ਦੂਰੀ

ਹੁਣ ਕੀ ਕਰੀਏ...?

ਪਹਿਲਾ ਟੋਕ ਦਿੱਤਾ

ਫਿਰ ਅਣਗੌਲ ਦਿੱਤਾ

ਦੱਸਣੋ ਰਹਿ ਗਈ ਗੱਲ ਜ਼ਰੂਰੀ

ਹੁਣ ਕੀ ਕਰੀਏ....?

ਰੁੱਸ ਗਈ ਰਾਤ

ਤੇ ਸੁਰਖ਼ ਸ਼ਾਮ ਮੈਥੋਂ

ਵੱਟੀ ਅੰਬਰ ਨੇ ਘੂਰੀ

ਹੁਣ ਕੀ ਕਰੀਏ...?

ਅਣਸੁਲਝੀ ਇੱਕ ਬੁਝਾਰਤ ਮੈਂ 

ਛੱਡ ਗਿਓਂ ਵਿੱਚ ਅਧੂਰੀ 

ਹੁਣ ਕੀ ਕਰੀਏ...?

ਤੇਰੇ ਕਰਕੇ ਜਿਊਂਦੇ ਜੀਅ ਮੈਂ

ਭੁੱਲ ਬੈਠਾ ਦੁਨੀਆਂ ਪੂਰੀ 

ਹੁਣ ਕੀ ਕਰੀਏ...?

📝 ਸੋਧ ਲਈ ਭੇਜੋ