ਸਾਡੀ ਮਾਂ - ਬੋਲੀ ਪੰਜਾਬੀ

ਸਾਡੀ  ਮਾਂ - ਬੋਲੀ  ਪੰਜਾਬੀ,

ਸਾਡੇ ਵਿਰਸੇ ਦੀ ਇਹ ਚਾਬੀ।

ਪੈਂਤੀ ਅੱਖਰ ਇਸਦੇ ਗਹਿਣੇ,

ਇਸਦੀ ਤਾਂ ਹੈ ਠਾਠ ਨਵਾਬੀ।

ਬਖਸ਼ੀ ਹੈ  ਤਰਤੀਬ  ਗੁਰਾਂ ਨੇ,

ਇਹ ਬੋਲੀ ਨਾ ਸਿਰਫ ਕਿਤਾਬੀ।

ਘੋਲੇ ਮਾਖਿਉ ਵਰਗੀ ਮਿੱਠਤ,

ਕਰਦੇ ਕੀਰਤਨ ਜਦ ਰਬਾਬੀ।

ਇਹ ਤਾਂ  ਸਭਨਾਂ ਦੇ  ਮਨ ਮੋਹੇ,

ਜਿਉਂ ਫੁੱਲਾਂ ਵਿਚ ਫੁੱਲ ਗੁਲਾਬੀ।

ਸੀਤਲ ਭਾਸ਼ਾ ਮਨ ਨੂੰ ਠਾਰੇ,

ਜਿੱਦਾਂ  ਹੋਵੇ  ਨੀਰ  ਚਨਾਬੀ।

ਜੋ ਵੀ ਮਾਂ ਬੋਲੀ ਨੂੰ ਭੁਲਿਆ,

ਕਾਦ੍ਹਾ ਫਿਰ ਉਹ ਹੈ ਪੰਜਾਬੀ।

ਪ੍ਰੀਤ ਅਮਰ ਕਰ ਮਾਂ ਬੋਲੀ ਨੂੰ,

ਜਿੱਤੇਗਾ  ਹਰ  ਦੌੜ  ਖਿਤਾਬੀ।

📝 ਸੋਧ ਲਈ ਭੇਜੋ