ਸਦੀਆਂ ਤੋਂ ਵਿੱਛੜੇ

ਸਦੀਆਂ ਤੋਂ ਵਿੱਛੜੇ ਸੀ, ਅਸੀਂ ।

ਸਾਵਣ ਚ ਮਿਲ ਪਏ ।

ਪੱਤਿਆਂ ਵਾਂਗੂੰ ਪੁੰਗਰ ਗਏ ।

ਫੁੱਲਾਂ ਵਾਗੂੰ ਖਿੜ ਪਏ ।

ਪਿਆਰਾਂ ਦੀ ਪੀਂਘ ਰੁੱਸ ਗਈ ਸੀ ।

ਰੱਸੀ ਅੱਧ ਚ ਟੁੱਟ ਗਈ ਸੀ ।

ਅਸੀਂ ਡਿੱਗ ਪਏ ਪੱਥਰਾਂ 'ਤੇ ।

ਸ਼ਾਹ ਸਾਡੇ ਨਿਕਲ ਗਏ ।

ਸਦੀਆਂ.....

ਪੱਤਿਆਂ....

ਸੋਚੀ ਲੰਮੀ ਉਡਾਰੀ ਸੀ ।

ਉੱਡਣ ਦੀ ਤਿਆਰੀ ਸੀ ।

ਸਪਨੇ ਜੋ ਊਣੇ ਸਰਬ ।

ਟੁੱਟਦੇ ਤਿਲ਼-ਤਿਲ਼ ਗਏ ।

ਸਦੀਆਂ..

ਪੱਤਿਆਂ...

ਸਾਨੂੰ ਚੈਨ ਨਾ ਆਇਆ ਜੀ ।

ਬਿਰਹਾ ਤਰਹਾਇਆ ਸੀ ।

ਅਸੀਂ ਰੱਬ ਨਾਲ ਰੁੱਸੇ ਰਹੇ ।

ਬੈਠੇ ਬਣ ਸਿਲ ਰਹੇ ।

ਸਦੀਆਂ ਤੋਂ ਵਿੱਛੜੇ ਸੀ, ਅਸੀਂ ।

ਸਾਵਣ ਚ ਮਿਲ ਪਏ ।

ਪੱਤਿਆਂ ਵਾਂਗੂੰ ਪੁੰਗਰ ਗਏ ।

ਫੁੱਲਾਂ ਵਾਗੂੰ ਖਿੜ ਪਏ ।

📝 ਸੋਧ ਲਈ ਭੇਜੋ