ਸੜਕਾਂ ਰੇਲਾਂ ਤੇ ਬੈਠਿਓ ਇਨਸਾਨੋ
ਗਹੁ ਸੰਗ ਬਾਤ ਵਿਚਾਰੋ
ਵਾਜਾਂ ਮਾਰਿਆਂ ਬਾਜ਼ ਨਾ ਮਰਦੇ
ਤੀਰ ਚਿੱਲੀੰ ਸਿੰਗਾਰੋ
ਨਾ ਉਮੀਦ ਨਾ ਰਿਹਾ ਓਹਲਾ
ਜੋ ਪੜ੍ਹਿਆ ਦੁਰਕਾਰੋ
ਮਹਾਂਨਗਰੀ ਚ ਕੋਈ ਸਿਰ ਬਿਨ ਬੰਦਾ ਰਹਿੰਦਾ ਜਾ ਕੇ ਲੱਭੋ
ਕਿਸ ਗਲੀ ਓਹਦਾ ਸਿਰ ਗੁਆਚਾ
ਸਿਰ ਲੱਭ ਫੜ ਘਰ ਜਾ ਛੱਡੋ
ਨਜ਼ਰਾਂ ਬਿਨ ਨਾ ਦਰ ਘਰ ਲੱਭਦੇ
ਸਿਰਾਂ ਬਿਨ ਨਾ ਤਾਜ
ਸ਼ਬਦ ਬਿਨ ਨਾ ਸੋਚ ਵਿਚਾਰਾਂ
ਸਾਜ ਬਿਨ ਨਾ ਰਾਗ