ਸਾਫ਼ ਹੈ ਅਪਣੇ ਤੋਂ ਇਸਦੀ

ਸਾਫ਼ ਹੈ ਅਪਣੇ ਤੋਂ ਇਸਦੀ ਬੇਰੁਖ਼ੀ। 

ਹੈ ਨਾ ਇਹ ਮੇਰੀ ਨਾ ਤੇਰੀ ਹੈ ਸਦੀ।

ਬਣ ਗਈ ਸ਼ੀਸ਼ਾ ਕਦੀ ਪੱਥਰ ਬਣੀ, 

ਮੇਰੇ ਹੋਠਾਂ 'ਤੇ ਜੋ ਜੰਮੀ ਤਸ਼ਨਗੀ।

ਆਦਮੀ ਹੈ ਵਾੱਕਈ ਜਾਂ ਹੋਰ ਕੁਝ, 

ਅੱਜ ਦੇ ਇਸ ਦੌਰ ਦਾ ਇਹ ਆਦਮੀ।

ਹਰ ਤਰ੍ਹਾਂ ਇਸਦਾ ਨਿਭਾਇਆ ਸਾਥ ਮੈਂ, 

ਹੋਰ ਕੀ ਚਾਹੁੰਦੀ ਹੈ ਮੈਥੋਂ ਜ਼ਿੰਦਗੀ।

ਦੂਰ ਤੱਕ ਫੈਲੇ ਹਨੇਰੇ ਸਾਹਮਣੇ, 

ਧੁੰਦਲੀ ਜਾਪੇ ਇਲਮ ਦੀ ਇਹ ਰੌਸ਼ਨੀ।

📝 ਸੋਧ ਲਈ ਭੇਜੋ