ਸਫ਼ਰ ਜਾਰੀ ਹੈ
ਉਹ ਦਰ ਬ-ਦਰ ਹੈ ਭਟਕ ਰਿਹਾ
ਹਰ ਥਾਂ ਤੇ ਉਸਨੂੰ ਹੀ ਲੱਭ ਰਿਹਾ
ਜੋ ਦੇ ਦੇਵੇ ਉਸਨੂੰ ਉਹ
ਆਤਮਿਕ ਸੁੱਖ
ਜੋ ਕਰ ਦੇਵੇ ਖਤਮ ਉਸਦੀ ਭਟਕਣਾ
ਤ੍ਰਿਸ਼ਨਾਂ ਦੇਹਾਂ ਤੋਂ ਦੇਹਾਂ ਤੱਕ ਥਿੜ੍ਹਕਣ ਦੀ
ਤਾਂ ਕਿ ! ਉਹ
ਕੀੜਿਆਂ ਵਾਂਗਰ ਨਾ ਰੀਘਦਾਂ ਰਵੇ
ਜਿਸਮਾਂ ਦੀਆਂ ਮੰਡੀਆਂ ਵਿੱਚ
ਕਿਤੇ ਆਪਣਾ ਅਸਤਿਤਵ
ਨਾ ਗਵਾ ਬੈਠੇ
ਤੇ ਡਿੱਗ ਜਾਵੇ ਆਪਣੀਆਂ ਹੀ
ਨਜ਼ਰਾਂ ਵਿੱਚ।