ਸਫ਼ਰ ਸ਼ਹਿਰ ਦਾ ਖ਼ਾਬ

ਸਫ਼ਰ ਸ਼ਹਿਰ ਦਾ ਖ਼ਾਬ ਖਿਆਲ ਵਾਂਗੂੰ।

ਰਸਤਾ ਭੁੱਲਿਆ ਨਿੱਕੇ ਜਹੇ ਬਾਲ ਵਾਂਗੂੰ।

ਮੈਂ ਹਾਂ ਕੈਦ ਕਰੋਧ ਦੇ ਕਿਲ੍ਹੇ ਅੰਦਰ,

ਦਿਲ ਨੂੰ ਡੰਗਦੇ ਕਿਸੇ ਸਵਾਲ ਵਾਂਗੂੰ।

ਪਹਿਰਾ ਚੁੱਪ ਦਾ ਭਰੇ ਘਰ ਉਤੇ,

ਕੰਨ ਵੱਜਦੇ ਨੇ ਖਾਲੀ ਥਾਲ ਵਾਂਗੂੰ।

ਸਦੀਆਂ ਬੀਤ ਗਈਆਂ ਸਾਨੂੰ ਸਫ਼ਰ ਅੰਦਰ,

ਚੰਨ ਦਿਸਦੈ ਘੋੜੀ ਦੇ ਨਾਅਲ ਵਾਂਗੂੰ।

📝 ਸੋਧ ਲਈ ਭੇਜੋ