ਸਾਹਾਂ ਦੀ ਇਸ ਅਸਲੋਂ ਕੱਚੀ ਰੱਸੀ ਤੇ

ਸਾਹਾਂ ਦੀ ਇਸ ਅਸਲੋਂ ਕੱਚੀ ਰੱਸੀ ਤੇ

               ਪੀਘ ਝੂਟਦੀ ਜਿੰਦਗੀ ਕਿੰਨਾ ਹੱਸਦੀ ਹੈ

ਕਰੇ ਮਖੌਲਾਂ ਬਣਕੇ ਬੇਪ੍ਰਵਾਹ ਬੈਠੀ 

              ਰੱਬ ਭੁਲਾਇਆ, ਖੁਦ ਨੂੰ ਹੀ ਰੱਬ ਦੱਸਦੀ ਹੈ

ਪੇਕੇ ਛੱਡ ਕੇ ਜਾਣਾ ਇੱਕ ਦਿਨ ਸੌਹਰਿਆਂ ਨੂੰ

        ਅਗਲੇ ਘਰ ਵਿੱਚ ਤਾਂ ਨਿਗਰਾਨੀ ਸੱਸ ਦੀ ਹੈ

ਕਿੱਧਰ ਗਈ ਸੀ, ਕਿੱਥੋ ਆਈ, ਪੁੱਛੂ ਉਹ

                  ਕੱਲੀ ਕੱਲੀ ਗੱਲ ਦਾ ਲੇਖਾ ਰੱਖਦੀ ਹੈ

ਓਥੇ ਜਾਅ ਕੇ ਸਾਰੇ ਪਰਦੇ ਖੁੱਲਣਗੇ

            ਜੋ ਪੇਕੇ ਬੈਠੀ ਅਮਰਜੀਤ ਸਿੰਹਾ ਢੱਕਦੀ ਹੈ

📝 ਸੋਧ ਲਈ ਭੇਜੋ