ਸਾਹਾਂ ਤੋ ਪਿਆਰੀ ਮੈਨੂੰ

ਸਾਹਾਂ ਤੋ ਪਿਆਰੀ ਮੈਨੂੰ ਸੱਚੀ ਮੇਰੀ ਮਾਂ ਇਆਂ!

ਮਾਏ ਤੇਰੇ ਤੁੱਲ ਦੂਜਾ ਹੋਰ ਨਾਂ ਕੋਈ ਨਾਂ ਇਆਂ!

ਸ਼ਭ ਰਿਸ਼ਤੇ ਨੇ ਫਿੱਕੇ ਤੇਰੇ ਅੱਗੇ ਮਾਏ ਮੇਰੀਏ!

ਤੇਰੀ ਹਸਤੀ ਅਮੀਰ ਮੈਨੂੰ ਲੱਗੇ ਮਾਏ ਮੇਰੀਏ!

ਖੁਦਾ ਤੋਂ ਵੀ ਨੇੜੇ ਤੇਰੀ ਦੁਨੀਆਂ ਚ' ਥਾਂ ਇਆਂ!

ਸਾਹਾਂ ਤੋ ਪਿਆਰੀ ਮੈਨੂੰ ਸੱਚੀ ਮੇਰੀ ਮਾਂ ਇਆਂ!

ਤੂੰ ਵੇਹੜੇ ਦਾ ਸ਼ਿੰਗਾਰ ਤੇ ਪਿਆਰ ਮੇਰੀ ਅੰਮੀਏ!

ਸਾਰੀ ਜਿੰਦਗੀ ਮੈਂ ਤੇਰਾ ਕਰਜ਼ਦਾਰ ਮੇਰੀ ਅੰਮੀਏ!

ਸਭ ਮੰਗਾਂ ਮੇਰੀਆਂ ਸੀ ਤੇਰੀ ਰਹੀ ਹਾਂ ਇਆਂ !

ਸਾਹਾਂ ਤੋ ਪਿਆਰੀ ਮੈਨੂੰ ਸੱਚੀ ਮੇਰੀ ਮਾਂ ਇਆਂ!

ਤੇਰੀਆਂ ਦੁਆਵਾਂ ਤੇ ਹਵਾਂਵਾਂ ਮੇਰੇ ਨਾਲ ਨੀ!

ਤੇਰੇ ਰਾਵਾਂ ਦੀਆਂ ਮਾਏ ਰਾਵਾਂ ਮੇਰੇ ਨਾਲ ਨੀ!

ਜੇ ਤੂੰ ਮਾਏ ਮੇਰੀਏ ਇਹ ਸੱਤਾ ਵੀ ਤਾਂ ਇਆ! 

ਸਾਹਾਂ ਤੋ ਪਿਆਰੀ ਮੈਨੂੰ ਸੱਚੀ ਮੇਰੀ ਮਾਂ ਇਆਂ!

📝 ਸੋਧ ਲਈ ਭੇਜੋ