ਸਾਂਈਆਂ ਵੇ

ਤੇਰੇ ਸੰਗ ਲਾਈਆਂ ਵੇ

ਤੇਰੇ ਦਰ ਆਈਆਂ ਵੇ

ਤੋੜੇ ਨਾਤੇ ਜੱਗ ਦੇ ਮੈਂ 

ਝੂਠੇ ਸੱਚੇ ਯੱਭ ਦੇ ਮੈਂ

ਵੇਖੇ ਰੂਪ ਸਭ ਦੇ ਮੈਂ

ਸੋਹਣੇ ਬਣ ਠੱਗਦੇ ਮੈਂ

ਬੜਾ ਦੁਖ ਪਾਇਆ, ਝੱਲੀਆਂ ਜੁਦਾਈਆਂ ਵੇ

ਸਾਂਈਆਂ ਵੇ...

ਤੈਨੂੰ ਲੱਭਣਾ ਸੌਖਾ ਨਾਹ 

ਕਿਹੜਾ ਘਰ ਜਾਂਦਾ ਰਾਹ

ਕਿਉਂ ਸਾਰ ਨੀ ਲੈਂਦਾ ਆ

ਤੀਰ ਹਿਜ਼ਰ ਦਾ ਲੱਗਿਆ ਆ

ਕਾਹਤੋਂ ਚਿਰ ਲਾਇਆ, ਫ਼ੜ ਹੁਣ ਬਾਹੀਂਆਂ ਵੇ

ਸਾਂਈਆਂ ਵੇ....

ਮਨ ਕਿਤੇ ਲਗਦਾ ਈ ਨਹੀਂ 

ਤਨ ਕਿਸੇ ਕੰਮ ਦਾ ਈ ਨਹੀਂ

ਜੇ ਤੂੰ ਮੈਨੂੰ ਦਿਸਦਾ ਈ ਨਹੀਂ 

ਸ਼ਮੀ ਚੈਨ ਮਿਲਦਾ ਈ ਨਹੀਂ 

ਦਰਸ ਦਿਖਾ ਵੀ ਹੁਣ , ਛੱਡ ਮਨਆਈਆਂ ਵੇ

ਸਾਂਈਆਂ ਵੇ......

📝 ਸੋਧ ਲਈ ਭੇਜੋ