ਸਾਈਂ ਤੋਂ ਮੈਂ ਵਾਰੀਆਂ

ਸਾਈਂ ਤੋਂ ਮੈਂ ਵਾਰੀਆਂ ਵੋ,

ਵਾਰੀਆਂ ਵੋ, ਵਾਰ ਡਾਰੀਆਂ ਵੋ

ਚੁੱਪ ਕਰਾਂ ਤਾਂ ਦੇਵਨਿ ਤਾਅਨੇ,

ਜਾਂ ਬੋਲਾਂ ਤਾਂ ਮਾਰੀਆਂ ਵੋ ।ਰਹਾਉ।

ਇਕਨਾ ਖੰਨੀ ਨੂੰ ਤਰਸਾਵੇਂ,

ਇੱਕ ਵੰਡਿ ਵੰਡਿ ਦੇਂਦੇ ਨੇ ਸਾਰੀਆਂ ਵੋ ।1।

ਇਕਨਾ ਢੋਲਿ ਕਲਾਵੇ ਨੀ ਸਈਓ,

ਇਕ ਕੰਤਾਂ ਦੇ ਬਾਝ ਬਿਚਾਰੀਆਂ ਵੋ ।2।

ਅਉਗੁਣਿਆਰੀ ਨੂੰ ਕੋ ਗੁਣਿ ਨਾਹੀਂ,

ਨਿਤਿ ਉਠਿ ਕਰਦੀ ਜ਼ਾਰੀਆਂ ਵੋ ।3।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਫਜ਼ਲ ਕਰੈਂ ਤਾਂ ਤਾਰੀਆਂ ਵੋ ।4।

📝 ਸੋਧ ਲਈ ਭੇਜੋ