ਸਾਜਨ ਰੁਠੜਾ ਜਾਂਦਾ

ਸਾਜਨ ਰੁਠੜਾ ਜਾਂਦਾ ਵੇ,

ਮੈਂ ਭੁਲੀਆਂ ਵੇ ਲੋਕਾ

ਸਾਜਨ ਮੈਂਡਾ ਵੇ,

ਮੈਂ ਸਾਜਨਿ ਦੀ,

ਸਾਜਨ ਕਾਰਨ ਮੈਂ ਜੁਲੀਆਂ ਵੇ ਲੋਕਾ ।1।ਰਹਾਉ।

ਜੇ ਕੋਈ ਸਾਜਨ ਆਣਿ ਮਿਲਾਵੇ,

ਬੰਦੀ ਤਿਸ ਦੀ ਅਨਮੁਲੀਆਂ ਵੇ ਲੋਕਾ ।1।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,

ਸਾਂਈਂ ਮਿਲੇ ਤਾਂ ਮੈਂ ਫੁੱਲੀਆਂ ਵੇ ਲੋਕਾ ।2।

📝 ਸੋਧ ਲਈ ਭੇਜੋ