ਸੱਜਣ ਜੇ ਪਿਆਰੇ ਮਿਲ ਜਾਵਣ

ਸੱਜਣ ਜੇ ਪਿਆਰੇ ਮਿਲ ਜਾਵਣ ।

ਤਾਂ ਉਮਰਾਂ ਘੱਟ ਜਾਂਦੀਆਂ ਨੇ ।

ਕਈ ਬੁੱਢੇ ਹੋ ਕੇ ਵੀ, ਵੀਹ ਦੇ ਹੋ ਲੱਗੇ ਉੱਡਣ ।

ਵੀਹ ਲਿਖਾ ਕੇ ਲਿਆਏ ਹੋਵਣ

ਤਾਂ ਸੌ ਤੱਕ ਵੱਧ ਜਾਂਦੀਆਂ ਨੇ ।

ਵਰਿ੍ਹਆਂ ਦੇ ਭਾਰ ਲੱਥ ਜਾਵਣ ।

ਝੁਰੜੀਆਂ ਮਿਟ ਜਾਂਦੀਆਂ ਨੇ ।

ਬੇਪਨਾਹ ਮੁਹੱਬਤ ਦੇ ਥੱਲੇ ।

ਲਿਫ ਲਿਫ ਵਿੱਛ ਜਾਂਦੀਆਂ ਨੇ ।

ਬਿਨ ਗ਼ਲਤੀ ਮਿਲੀਆਂ ਸਜ਼ਾਵਾਂ ।

ਬਰੀ ਯਕਦਮ ਕਰਦੀਆਂ ਨੇ ।

ਇਹ ਉਮਰਾਂ ਜਦ ਸੱਜਣਾਂ ਦੇ ।

ਗਲ਼ ਲੱਗ ਸਾਹ ਲੈਂਦੀਆਂ ਨੇ ।

ਐਵੇਂ ਤਾਂ ਨਾ ਕਹਿਣ ਸਿਆਣੇ ।

ਮੁਹੱਬਤ ਫੁਰਤੀਲੀ ਸ਼ਹਿਨਸ਼ਾਹ ।

ਇਸ ਦੀਆਂ ਟਾਹਣੀਆਂ ਫੈਲਦੀਆਂ ।

ਤੇ ਸਭ ਗਮ ਢੱਕ ਦੇਂਦੀਆਂ ਨੇ ।

ਜਜ਼ਬਿਆਂ 'ਚ ਜਦ ਕੋਈ ਮਹਿਕਜੇ

ਮਹਿਕ ਪੈਂਦੇ ਨੇ ਗੁਲਸਿਤਾਂ ।

ਜ਼ਖ਼ਮਾਂ ਦੇ ਫੁੱਲ ਝੜ ਜਾਂਦੇ ।

ਕਰੂੰਬਲਾਂ ਫੁੱਟ ਪੈਂਦੀਆਂ ਨੇ ।

ਏਵੇਂ ਨਾ ਅਲਵਿਦਾ ਕਹਿ ਦਿਓ ।

ਬਹਾਰਾਂ ਨੇੜੇ ਆਈਆਂ ਨੂੰ  ।

ਮੁਸਕਰਾ ਕੇ ਉਹਦੀ ਖਲਾਅ ਵਿੱਚ ।

ਉਦਾਸੀਆਂ ਸੁੱਟ ਖਲਾਰ ਕੇ ਤੇ,

ਚਾਰ ਚੁਫੇਰੇ ਝਾਕਿਓ ।

'ਸਰਬ' ਜਿਹੇ ਪਿਆਰੇ ਮਿਲ ਜਾਵਣ ।

ਜ਼ਰਾ ਵੜਾਛਾਂ ਨੂੰ  ਖਿੱਚ ਪਾਇਓ ।

ਮੁਸਕਰਾਹਟਾਂ ਜਚ ਜਾਂਦੀਆਂ ਨੇ ।

ਸੱਜਣ ਪਿਆਰੇ ਮਿਲ ਜਾਵਣ

ਤਾਂ ਉਮਰਾਂ ਘੱਟ ਜਾਂਦੀਆਂ ਨੇ ।

ਵਰਿ੍ਹਆਂ ਦੇ ਭਾਰ ਘੱਟ ਜਾਵਣ ।

ਝੁਰੜੀਆਂ ਮਿਟ ਜਾਂਦੀਆਂ ਨੇ ।

📝 ਸੋਧ ਲਈ ਭੇਜੋ