ਸੱਜਣ ਜੀ! ਇਹ ਜੋ ਹਾਲ ਬੇਹਾਲ ਕਰਦੇ ਹੋ,
ਇਹ ਸਾਡਾ ਈ ਹੁੰਦੈ ਜਾਂ ਹਰ ਕਿਸੇ ਨਾਲ ਕਰਦੇ ਹੋ,
ਗੁੱਸਾ, ਗਿਲਾ, ਸ਼ਿਕਵੇ, ਸ਼ਿਕਾਯਤਾਂ ਕਰੋ ਜੀ ਸਦਕੇ,
ਇੰਝ ਯਕਦਮ ਛੱਡ ਕੇ ਕਿਓਂ ਕਮਾਲ ਕਰਦੇ ਹੋ,
ਹੱਸਣਾ, ਰੋਣਾ, ਨੱਚਣਾਂ, ਗਾਉਣਾ ਹਿੱਸੇ ਮੁਹੱਬਤੀ ਨੇ,
ਫ਼ਿਰ ਸ਼ੋਖ ਮੇਰੇ ਤੇ ਕਿਓਂ ਸਵਾਲ ਕਰਦੇ ਹੋ,
ਹਰ ਸਖ਼ਸ਼ ਬਦਲ ਜਾਂਦੈ ਦੋਰਾਏ ਨਹੀਂ ਐ ਕੋਈ,
ਫ਼ਿਰ ਮੇਰੇ ਬਦਲਣ ਤੇ ਕਿਓਂ ਐਨਾ ਬਵਾਲ ਕਰਦੇ ਹੋ,
ਮੁਹੱਬਤ ਦਾ ਪੈਮਾਨਾ ਨਹੀਂ ਐ ਕੋਈ ਸਭ ਜਾਣਦੇ ਨੇ,
ਫ਼ਿਰ ਮੇਰੀ ਮੁਹੱਬਤ ਕਿਓਂ ਇੰਝ ਵਾਲ ਵਾਲ ਕਰਦੇ ਹੋ,
ਸੱਜਣ ਜੀ! ਇਹ ਜੋ ਹਾਲ ਬੇਹਾਲ ਕਰਦੇ ਹੋ,
ਇਹ ਸਾਡਾ ਈ ਹੁੰਦੈ ਜਾਂ ਹਰ ਕਿਸੇ ਨਾਲ ਕਰਦੇ ਹੋ।