ਉਹਨਾਂ ਮਾਰੇ ਧੱਕੇ, ਕਿ ਮਰ ਜਾਂਗੇ ।
ਡਾਹਢੇ ਸੱਜਣ ਪਰਖ ਨਾ, ਕਿ ਅਸੀਂ ਜਰ ਜਾਂਗੇ ।
ਉਹਨਾ ਛੱਡਿਆ ਮੰਝਧਾਰ, ਕਿ ਰੁੜ੍ਹ ਜਾਂਗੇ ।
ਸੱਜਣਾ ਨੂੰ ਕਿੱਥੇ ਪਤਾ ਸੀ, ਕਿ ਅਸੀਂ ਤਰ ਜਾਂਗੇ ।
ਉਹਦੇ ਧੱਕੇ ਕਰ ਗਏ ਪੱਕੇ, ਸਿਜਦੇ ਦੂਰੋਂ ਕਰਦੇ ਹਾਂ ।
ਮਿਲਣ ਲਈ ਉਹ ਤਰਸੇ, ਹੁਣ ਇਤਬਾਰ ਨਾ ਕਰਦੇ ਹਾਂ ।
ਉਹਨੇ ਕੱਲਾ ਵੇਖ ਕੇ ਛੱਡਿਆ, 'ਤੇ ਹੁਣ ਡਾਰਾਂ ਬਣਨਗੀਆਂ ।
ਸਰਬ ਨਾਲ ਕਦੇ ਦੇਸ਼ ਦੀਆਂ, ਸਰਕਾਰਾਂ ਖੜ੍ਹਣਗੀਆਂ ।
ਕਿਸੇ ਹੋਰ ਨੂੰ ਨਾ ਡੰਗ ਮਾਰਨਾ, ਅਸੀਂ ਕਰਦੇ ਹਾਂ ਅਰਜ਼ੋਈ ।
ਤੁਹਾਡੇ ਜ਼ਹਿਰ ਤੁਹਾਨੂੰ ਮਾਰ ਦੇਣਗੇ, ਸਾਡੇ ਵਰਗਾ ਨਾ ਹਰ ਕੋਈ ।
ਵੇਖ ਦੁਨੀਆਂ ਦੇ ਰੰਗ, ਰੰਗਾਰੀ ਬਣ ਬੈਠੇ ।
ਪਿਆਰਾਂ ਮਾਰੇ ਡੰਗ, ਲਿਖਾਰੀ ਬਣ ਬੈਠੇ ।