ਦੂਰ ਵਸੰਦੇ ਸੱਜਣ ਸੁਹੇਲੇ,
ਵੇਖੋ ਰੱਬ ਕਦੋਂ ਕੂ ਮੇਲੇ।
ਮੁੱਦਤਾਂ ਹੋਈਆਂ ਘਰ ਨਹੀਂ ਆਏ,
ਰਹਿਣ ਅਸਾਡੇ ਬਣੇ ਦੁਹੇਲੇ।
ਕਿੱਥੇ ਨੇ ਉਹ ਸੂਹ ਨਹੀਂ ਮਿਲਦੀ,
ਭਾਲ ਥੱਕੇ ਹਾਂ ਜੰਗਲ ਬੇਲੇ।
ਆ ਜਾਵਨ ਤਾਂ ਮੁੱਕਣਗੇ ਸਭ,
ਜੀਵਨ ਵਿੱਚ ਜੋ ਪਏ ਝਮੇਲੇ।
ਉਹਨਾਂ ਦੇ ਮਿੱਠ ਬੋਲਾਂ ਮੂਹਰੇ,
ਫਿੱਕੇ ਨੇ ਮਿਸ਼ਰੀ ਦੇ ਢੇਲੇ।
ਸੱਜਣਾਂ ਬਿਨ 'ਅਮਰੀਕ' ਜਿਹਾਂ ਦੇ,
ਵੱਟੇ ਜਾਣ ਨ ਜਗ ਤੇ ਧੇਲੇ।