ਸੱਜੇ ਖੱਬੇ

ਕਿਹਾ ਸਾਥੀਆਂ ਸੱਜਿਆਂ ਖੱਬਿਆਂ ਨੂੰ, 

ਇਹ ਤਾਂ ਆਪਣੀ ਨਹੀਂ ਸਰਕਾਰ ਰਹਿ ਗਈ । 

ਰਹਿੰਦੀ ਇਹ ਹੜਤਾਲਾਂ ਨੂੰ ਫੇਲ੍ਹ ਕਰਦੀ, 

ਹੁਣ ਤਾਂ ਨਿਰੀ ਸਰਮਾਏ ਦੀ ਯਾਰ ਰਹਿ ਗਈ । 

ਆਪ ਗੱਦੀਆਂ ਸਾਂਭੀਏ ਮਾਰ ਇਹਨੂੰ, 

ਸਹੀ ਗੱਲ ਪੱਲੇ ਆਖ਼ਰਕਾਰ ਰਹਿ ਗਈ । 

ਰੱਸੇ ਰੇਤ ਦੇ ਇਸ ਤਰ੍ਹਾਂ ਜਾਣ ਵੱਟੀ, 

ਵਿਹਲੜ ਲੀਡਰਾਂ ਨੂੰ ਇਹੋ ਕਾਰ ਰਹਿ ਗਈ

📝 ਸੋਧ ਲਈ ਭੇਜੋ