ਸੱਜਣਾ ਦਿੱਤੀ ਅਹੁਰ

ਸੱਜਣਾ ਸਾਨੂੰ ਦਿੱਤੀ ਅਹੁਰ ।

ਜਿਹਨੂੰ ਲੋਕ ਬਿਮਾਰੀ ਆਖਣ ।

ਮੈਂ ਚੁੱਪ ਚਾਪ ਸੀ ਦਰਦਾਂ ਮਾਰੀ ।

ਚੰਦਰੀ ਲੱਗ ਗਈ ਮੈਨੂੰ ਝਾਕਣ ।

ਕਦੇ ਮੇਰੇ ਸੀਨੇ ਅੱਗ ਲਾਵੇ ।

ਕਦੇ ਦਿਲ, ਫਟ ਫਟ ਫੜਕਾਵੇ ।

ਮੂੰਹ ਤੋਂ ਜਦ ਮੈਂ ਹਾਏ ਬੋਲਾਂ ।

ਫੇਰ ਮੇਰੇ 'ਤੇ ਤਰਸ ਨਾ ਖਾਵੇ ।

ਵੱਧਦੀ ਜਾਵੇ, ਵੱਧਦੀ ਜਾਵੇ ।

ਨਾਲੇ ਮੇਰੀ ਉਮਰ ਘਟਾਵੇ ।

ਮੂੰਹ ਨੂੰ  ਰਾਸ ਨਾ ਜਿੰਦਰੇ ਇਸ ਨੂੰ  ।

ਲੋਕਾਂ ਵਿੱਚ ਭੰਡਾਉਣਾ ਚਾਹਵੇ ।

ਹਰ ਕੋਈ ਏਸ ਰੋਗ ਦਾ ਰੋਗੀ ।

ਝੂਠਾ ਜਿਹੜਾ ਮੁੱਕਰ ਜਾਵੇ ।

ਵੈਦ ਨਾ ਮਿਲਦਾ ਏਸ ਮਰਜ਼ ਦਾ ।

ਦਿਨ ਦੁੱਗਣੀ, ਰਾਤ ਚੌਗਣੀ ।

ਹਰ ਪਹੁਰ ਏਹ ਵੱਧਦੀ ਭਾਵੇ ।

ਸਭ ਨੂੰ  ਪਤਾ ਅੰਤਲੀ ਪੀੜਾ ।

ਫਿਰ ਵੀ ਹਰ ਕੋਈ ਲਾਈ ਜਾਵੇ ।

ਮਿੱਠਾ ਜ਼ਹਿਰ ਜੇ ਲੋਕੋ ਪਰ ।

ਜੋ ਖਾਵੇ, ਉਹੀ ਤਾਂ ਪੱਛਤਾਵੇ ।

ਜੋ ਨਾ ਖਾਵੇ, ਉਹ ਵੀ ਪਛਤਾਵੇ ।

ਫ਼ਲਗੀ ਫੁੱਲਗੀ ਮਾਰ ਕੇ ਸੁੱਟਗੀ ।

ਅਤਰ ਫ਼ਲੇਲਾਂ ਜੀਅ ਮਹਿਕਾਵੇ ।

ਸੁਣਿਆ ਹਰ ਬੰਦੇ ਨੂੰ  ਲੱਗਦੀ ।

ਲੰਘੀ ਉਮਰੇ ਹਰ ਕੋਈ ਇਸ ਤੋਂ ।

ਆਪਣੇ ਆਪ ਨੂੰ  ਬਚਿਆ ਦੱਸ ਕੇ ।

ਝੂਠ ਬੋਲ ਕੇ ਮੁੱਕਰ ਜਾਵੇ ।

ਨਾਲੇ ਆਖਣ ਚੰਦਰੀ ਮਾੜੀ ।

ਹਰ ਕੋਈ ਇਸ ਨੂੰ  ਆਪ ਲਵਾਵੇ ।

ਐਸੀ ਲੋਕੋ ਇਸ਼ਕ ਬਿਮਾਰੀ ।

'ਸਰਬ' ਨੂੰ  ਸੱਜਣਾ ਪਿਆਰ ਨਾ ਲਾਈ ।

ਨਾ ਲਾਹਵੇ ਨਾ ਮੁੱਕਰ ਪਾਵੇ ।

ਨਾ ਇਸ ਦਾ ਇਲਾਜ ਜੇ ਕੋਈ ।

ਨਾ ਕੋਈ ਇਲਾਜ ਕਰਾਉਣਾ ਚਾਹੇ ।

📝 ਸੋਧ ਲਈ ਭੇਜੋ