ਕੀ ਹਾਲ ਨੇ ਸੱਜਣਾ ਤੇਰੇ ।
ਸੱਜਣਾ ਸਵਾਲ ਕਰਿਆ ।
ਹਾਲ ਸਾਡੇ ਤੇਰੇ ਸੱਜੇ ਖੱਬੇ ਸੱਜਣਾ ।
ਹਾਲ ਤੋਂ ਹੀ ਪੁੱਛ ਲੈਂਦੋਂ ।
ਉਹਨਾਂ ਤੇਰੇ ਕੋਲੋਂ ਕੀ ਸੀ ਕੱਜਣਾ ।
ਤੇਰੇ ਦਿਲ ਨੂੰ ਕੀ ਹੋਇਆ ।
ਸੱਜਣਾ ਸਵਾਲ ਕਰਿਆ ।
ਜੋ ਵੀ ਹੋਇਆ ਹੋਊ ।
ਤੈਨੂੰ ਹੀ ਪਤਾ ਹੋਣੇ
ਇਹ ਤੇਰੇ 'ਤੇ ਸੀ ਜਾ ਡਿੱਗਿਆ
ਮੈਨੂੰ ਮਿਲਿਆ ਪਿਆ ਮਰਿਆ ।
ਜਦੋਂ ਪਤਾ ਤੇਰੇ ਤੇ ਪਾਗ਼ਲ ਸੀ ।
ਕਿਉਂ ਪੁੱਛਦਾ ਸਵਾਲ ਅੜਿਆ ।
ਕੀਤੀਆਂ ਨੂੰ ਫਲ ਲੱਗ ਰਹੇ ।
ਤੈਨੂੰ ਪਤਾ ਹੋਣੇ ਕੀ ਕੀਤਾ ।
ਰੂਹ ਬਣ ਨਾਲ ਰਹਿੰਦਾ ਸੀ ।
ਕਾਹਦਾ ਰਹਿ ਗਿਆ ਮਲਾਲ ਅੜਿਆ ।
ਤੂੰ ਪੁੱਛਦਾ ਕਿ ਕੀ ਹੋਇਆ ।
ਦਿਲ ਮੇਰਾ ਕਿਉਂ ਮੋਇਆ ।
ਤੈਨੂੰ ਪਤਾ ਹੋਣਾ ਚਾਹੀਦਾ ਸੀ ।
ਸੱਜਣਾ ਦੇ ਸੱਟ ਵੱਜ ਗਈ ।
ਦਿਲ ਚੰਦਰੇ ਤੇ ਠਾਹ ਕਰਕੇ ।
ਦਿਲ ਹੁਭਕ ਕੇ ਕਿਵੇਂ ਮੋਇਆ ।
ਜੇ ਤੁਰਦਾ ਬਾਂਹ ਫੜੀ ।
ਬਣਦਾ ਸਵਾਲ ਕਿਉਂ ।
ਜੇ 'ਸਰਬ' ਨੂੰ ਜਾਣ ਲੈਂਦੋ ।
ਕੈਸੀ ਹਸਤੀ ਨਿਮਰ ਭਰੀ ।
ਜੋ ਲੱਭਿਆਂ ਨਹੀ ਲੱਭਣੀ ।