ਸੱਜਨੀ ਪਿਆਰ ਮੇਰਾ ਮਜ਼ਬੂਰ

(1 ਜਨਵਰੀ, 1961)

1. 

ਹਿਜਰਾਂ ਦੀ ਇਕ ਰਾਤ ਹਨੇਰੀ, ਮੇਰੀ ਦਿਲ ਬਸਤੀ ਦੇ ਉਪਰ।

ਦਿਲ ਮੇਰੇ ਦੀਆਂ ਰਮਝਾਂ ਬੁੱਝ ਲਏਂ, ਫਿਰ ਨਾ ਕਹੇਂ ਕਸੂਰ (ਮੇਰਾ)।

ਸੱਜਨੀ ਪਿਆਰ ਮੇਰਾ ਮਜ਼ਬੂਰ।ਸੱਜਨੀ...........

2. 

ਤੂੰ ਸੁਣ ਹੁਸਨਾਂ ਦਿਆ ਪਾਣੀਆਂ, ਮੇਰੇ ਹੰਝੂ ਬਣੇ ਦਰਿਆ।

ਵੇ ਧਰਤ ਪਿਆਰਾਂ ਦੀ ਸਿੰਜਣ ਲਈ, (ਮੈਨੂੰ) ਚੜ੍ਹਦਾ ਪਿਆ ਸਰੂਰ।

ਸੱਜਨੀ ਪਿਆਰ ਮੇਰਾ ਮਜ਼ਬੂਰ।ਸੱਜਨੀ................

3. 

ਸੁਣ ਨਹੀਂ ਕਲੀਏ ਖਿਲਦੀਏ, ਮੇਰੀ ਆਸ ਗਈ ਮੁਰਝਾ।

ਕੋਮਲ ਤੇਰੀਆਂ ਪੰਖੜੀਆਂ, ਤੂੰ ਨਜ਼ਰ ਆਏਂ ਇਕ ਹੂਰ।

ਸੱਜਨੀ ਪਿਆਰ ਮੇਰਾ ਮਜਬੂਰ। ਸੱਜਨੀ................

4. 

ਅੱਧ ਅਸਮਾਨੀ ਚੰਨ ਦਾ ਡੋਲਾ, ਮੈਂ ਪਹੁੰਚਾ ਕਿਹੜੇ ਰਾਹ।

ਦੂਰ ਬੈਠਾ ਸੁਪਨੇ ਪਿਆ ਵੇਖਾਂ, ਚੰਨ ਵਿਚ ਤੇਰਾ ਨੂਰ।

ਸੱਜਨੀ ਪਿਆਰ ਮੇਰਾ ਮਜ਼ਬੂਰ। ਸੱਜਨੀ................

5. 

ਮਾਰੂਥਲਾਂ ਦੀਆਂ ਰੇਤਾਂ ਅੰਦਰ, ਗੁੰਮ ਗਈ ਮੇਰੇ ਪਿਆਰ ਦੀ ਡਾਚੀ।

ਲੋਕ ਹੋਤਾਂ ਨੇ ਪੁੰਨੂੰ ਖੋਹ ਲਏ, ਬਹਿਕੇ ਤੂੰ ਨਾ ਝੂਰ।

ਸੱਜਨੀ ਪਿਆਰ ਮੇਰਾ ਮਜਬੂਰ। ਸੱਜਨੀ................

6. 

ਦੋ ਜਿੰਦਾਂ ਦਾ ਮੇਲ ਨਾ ਹੋਣਾ, ਛੱਡ ਤੂੰ ਵੀ ਹੁਣ ਨਿੱਤ ਦਾ ਰੋਣਾ।

ਜਿੰਦ ਹੱਡਾਂ ਦਾ ਬਾਲਣ ਲੋੜੇ, ਮੰਜ਼ਿਲ ਦਿਸਦੀ ਦੂਰ।

ਸੱਜਨੀ ਪਿਆਰ ਮੇਰਾ ਮਜ਼ਬੂਰ। ਸੱਜਨੀ......

📝 ਸੋਧ ਲਈ ਭੇਜੋ