ਸੱਜਣਾ, ਅਸੀਂ ਮੋਰੀਓਂ ਲੰਘ

ਸੱਜਣਾ, ਅਸੀਂ ਮੋਰੀਓਂ ਲੰਘ ਪਇਆਸੇ

ਭਲਾ ਹੋਇਆ ਗੁੜ ਮੱਖੀਆਂ ਖਾਧਾ,

ਅਸੀਂ ਭਿਣ ਭਿਣਾਟੋਂ ਛੁਟਿਆਸੇ ।ਰਹਾਉ।

ਢੰਡ ਪੁਰਾਣੀ ਕੁੱਤਿਆਂ ਲੱਕੀ,

ਅਸੀਂ ਸਰਵਰ ਮਾਹਿ ਧੋਤਿਆਸੇ ।1।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਅਸੀਂ ਟੱਪਣ ਟੱਪ ਨਿਕਲਿਆਸੇ ।2।

📝 ਸੋਧ ਲਈ ਭੇਜੋ