ਸਖ਼ਤ  ਕੀਤੀ  ਸੀ  ਤਪੱਸਿਆ

ਸਖ਼ਤ  ਕੀਤੀ  ਸੀ  ਤਪੱਸਿਆ, ਪੱਥਰਾਂ  ਦੇ ਵਰ ਮਿਲੇ। 

ਕਿਉਂ ਭਲਾ ਫ਼ਿਰ ਸਾਧਕਾਂ ਨੂੰ ਸ਼ੀਸ਼ਿਆਂ ਦੇ ਘਰ ਮਿਲੇ। 

ਰਾਤ ਮਨ-ਅੰਬਰ ਤੇ ਜਿਹੜੇ ਫੜਫੜਾਂਉਂਦੇ ਸੀ ਬੜੇ, 

ਦਿਨ 'ਚ ਕਾਗਜ਼ ਤੇ ਉਹ ਜਜ਼ਬੇ ਸਹਿਕਦੇ ,ਬੇਪਰ ਮਿਲੇ। 

ਭੀੜ  ਅੰਦਰ ਵੀ  ਸਦੀਵੀ  ਰੰਗ  ਰੱਖੋ  ਸਾਂਭ  ਕੇ, 

ਕੀ ਪਤਾ ਕਿਸ ਸ਼ਖ਼ਸ ਨੂੰ ਕਿਸ ਰੰਗ ਦਾ ਬਸਤਰ ਮਿਲੇ। 

ਜਦ ਮਿਲੀ ਮੰਜ਼ਿਲ ਤਾਂ ਦਿਨ ਢਲਿਆ,ਹਨੇਰਾ ਹੋ ਗਿਆ, 

ਰਸਤਿਆਂ  ਅੰਦਰ  ਸੀ ਕਿੰਨੇ ਲਿਸ਼ਕਦੇ ਮੰਜ਼ਰ ਮਿਲੇ। 

ਪਹਿਨ ਕੇ ਫਿਰਦੈ ,ਲਫ਼ੰਗਾ ਵੀ ਸ਼ਰਾਫ਼ਤ ਦਾ ਨਕਾਬ, 

ਅੱਜ  ਫ਼ਿਰ ਆਦੇਸ਼  ਤੋਂ, ਅੰਕੁਸ਼  ਨਹੀ ; ਖ਼ੰਜਰ  ਮਿਲੇ। 

📝 ਸੋਧ ਲਈ ਭੇਜੋ