ਸਖ਼ਤੀ ਨਾਲ ਬੋਲਦੀ ਮੈਂ ।
ਹਾਂ ਬੋਲਦੀ ਹਾਂ, ਸਖ਼ਤੀ ਨਾਲ ।
ਪੈਰੋਂ ਨਾ ਡੋਲਦੀ ਮੈਂ ।
ਜਿਸ ਰਸਤੇ ਖੇਡ ਮੰਨ ਕੇ ।
ਤੂੰ ਖੇਡਦਾ ਫਿਰਦੈਂ ।
ਕੋਠੇ ਤੇ ਚੜ੍ਹ ਚੜ੍ਹ ਕੇ ।
ਜਿਸ ਮਾਨਣਾ ਚਾਹੁੰਦੇਂ ।
ਮਿੱਟੀ ਦੇ ਬੁੱਤ ਵੇਖਦੈਂ ।
ਜਵਾਨੀ ਦੇ ਬਹੁਤੇ ਪਲ ।
ਇਸ ਰਸਤੇ ਹੀ ਮੂਰਖਾ ।
ਤੇਰਾ ਜਨਮ ਹੋਇਆ ਏ ।
ਤੇਰੀ ਮਾਂ ਪਿਓ, ਭੈਣ ਭਰਾ ।
ਧੀ ਤੇ ਪੁੱਤ ਦਾ ਵੀ ।
ਧਰਤੀ ਤੇ ਕਦਮ ਧਰਨ ਦਾ ।
ਇਹ ਮੁਢਲਾ ਰਸਤਾ ਸੀ ।
ਜਿੰਨਾਂ ਨੂੰ ਵੇਖ ਕੇ ਤੂੰ ।
ਨਿੱਤ ਸਿਸਕੀਆਂ ਭਰਦੈਂ ।
ਰੱਖਦਾ ਹੱਥ ਦਿਲ ਉੱਤੇ ।
ਉਹਨਾਂ ਨੂੰ ਚੁੰਘ ਚੁੰਘ ਕੇ ।
ਢਿੱਡ ਤੇਰਾ ਭਰਿਆ ਸੀ ।
ਇਸ਼ਕ ਦੀ ਗੱਲ ਤੂੰ ਕਰਦੈਂ ।
ਪਹਿਲਾਂ ਇਸ਼ਕ ਤੂੰ ਮਾਂ ਕੀਤਾ ।
ਉਸ ਦੇ ਗੁਪਤ ਅੰਗਾਂ ਚੋਂ ।
ਜਨਮ ਲੈਣ ਵੇਲ਼ੇ ।
ਮਾਂ ਦੀ ਛਾਤੀ ਨਾਲ ਖੇਡਿਆ ।
ਅੱਖਾਂ ਵਿੱਚ ਅੱਖਾਂ ਪਾ ।
ਤੇ ਸਰੀਰ ਦੇ ਅੰਗ ਅੰਗ ਤੇ ।
ਹੱਥਾਂ ਫੇਰਦਾ ਰਿਹਾ ।
ਰਹਿ ਵਿੱਚ ਰਜ਼ਾ ਬੰਦਿਆ ।
ਤੂੰ ਕੁਦਰਤ ਨੂੰ ਜਾਣਦਾ ।
ਤੇ ਉਸ ਦੀਆਂ ਚੋਜਾਂ 'ਤੇ ।
ਨਿਆਜ਼ਾਂ ਨੂੰ ਮਾਣਦਾ ।
ਸਰਬ ਨੂੰ ਲਿਖਣਾ ਨਾ ਪੈਂਦਾ ।
ਇਹ ਜਿਸਮ ਫਰੋਸ਼ੀ ਹੈ ।
ਬੰਦਿਆ ਤੂੰ ਹੈਂ ਜਾਣਦਾ ।
ਲਾ ਕੇ ਤੋੜ ਨਿਭਾਉਣੀ ਸਿੱਖ ।
ਤੇ ਉਸ ਤੇ ਸਭ ਛੱਡ ਦੇ ।
ਜੋ ਸਭ ਦੀਆਂ ਜਾਣਦਾ
ਤੂੰ ਕਹੇਂਗਾ ਮੈਨੂੰ, ਸਖ਼ਤੀ ਨਾਲ ਬੋਲਦੀ ਮੈਂ ।
ਬੋਲਦੀ ਹਾਂ ਸਖ਼ਤੀ ਨਾਲ਼ ।
ਪੈਰੋਂ ਨਾ ਡੋਲਦੀ ਮੈਂ ।