ਮੈਨੂੰ ਸਲਾਮ ਉਹ ਭੁੱਲਦਾ ਨ
ਵਾਹਗੇ ਤੋਂ ਪਾਰ ਦੇ ਮੁਲਕਾਂ ਦਾ।
ਹੰਝੂਆਂ 'ਚ ਜਸ਼ਨ ਹੋਇਆ
ਸੂਰਜਾਂ ਦੇ ਕਹਿਰ ਦਾ—
ਤਲੀਆਂ ਦੇ ਹੇਠ
ਸਮੁੰਦਰਾਂ ਨੇ ਅੱਗ ਬਾਲੀ—
ਆਸਮਾਨਾਂ 'ਚ ਸਾਜ਼ਿਸ਼ਾਂ ਹੋਈਆਂ
ਮੋਈ ਮਿੱਟੀ ਨੂੰ ਰੋਸ਼ਨ ਵੇਖ ਕੇ।
ਸਲਾਮ ਮੂਕ ਸੀ ਅੱਥਰੂ ਵਾਂਗੂੰ
ਐਪਰ ਖ਼ਾਮੋਸ਼ ਫ਼ਰਿਆਦ ਦੇ ਉਹਲੇ
ਉਹ ਸਾਹੋ ਸਾਹ ਹੋ ਦੌੜਦੀ
ਅਜ਼ਲ ਤੋਂ ਵਿਛੜੇ ਕਾਫ਼ਲਿਆਂ ਪਿੱਛੇ।
ਸਲਾਮ ਦਾ ਅੱਥਰੂ ਡਲ੍ਹਕਦਾ
ਜਿਸਦਾ ਪਰਦਾ ਤਾਣਕੇ
ਸੀਨਾ ਇਉਂ ਲੁੱਛਦਾ
ਜਿਵੇਂ ਅਜ਼ਰਾ ਪਿਆਸੇ ਬੱਚੇ ਲਈ
ਦੋ ਪਹਾੜੀਆਂ ਵਿਚਕਾਰ ਹਫ ਹਫ ਡਿੱਗ ਕੇ
ਇਕ ਘੁੱਟ ਪਾਣੀ ਦੀ ਢੂੰਡਦੀ।