ਜੋ ਯਾਰ ਦੀ ਯਾਦ ਚ ਗੁਜਰੀਆਂ, ਉਹਨਾਂ ਰਾਤਾਂ ਨੂੰ ,

ਸਮਝ ਨਾ ਆਈਆਂ ਜੋ, ਸਤਿਗੁਰ ਦੀਆਂ ਬਾਤਾਂ ਨੂੰ ,

ਦਿਲ ਟੁੰਬ ਗਏ ਜੋ, ਚੰਗੇ ਮਾੜੇ ਹਾਲਾਤਾਂ ਨੂੰ ,

ਦੱਬੇ ਗਏ, ਜਾਂ ਪਰਗਟ ਹੋਏ ਜਜਬਾਤਾਂ ਨੂੰ ,

ਮੇਰੀ ਕਵਿਤਾ ਦਾ ਸਲਾਮ ਹੈ ।

ਤਰਸ ਗਿਆ ਜਿੰਨ੍ਹਾ ਬਚਪਨ ਵਾਲੀਆਂ ਰਾਹਤਾਂ ਨੂੰ ,

ਇੱਕ ਪਲ ਟਿਕਣ ਨਾ ਦਿੰਦੀਆਂ ਮੇਰੀਆਂ ਚਾਹਤਾਂ ਨੂੰ ,

ਵੱਟੇ ਹੋਏ ਪਾਸੇ, ਤੇ ਮੁਲਾਕਾਤਾਂ ਨੂੰ ,

ਯਾਰਾਂ ਤੋਂ ਨਾ ਲੁਕੀਆਂ, ਮੇਰੀਆਂ ਔਕਾਤਾਂ ਨੂੰ ,

ਮੇਰੀ ਕਵਿਤਾ ਦਾ ਸਲਾਮ ਹੈ ।

ਸ਼ੋਸ਼ਣ ਕਰ ਰਹੇ ਮਨੂੰ ਵਾਦੀ ਸਿਧਾਂਤਾ ਨੂੰ ,

ਅਮਲਾਂ ਬਿਨ ਕਿਸੇ ਪੁੱਛਣੀਆਂ ਨਹੀਂ, ਜੋ ਜਾਤਾਂ ਨੂੰ ,

ਤੂੰ ਦਿੱਤੀਆਂ ਜੋ ਸੁੱਖ ਦੁੱਖ ਦੀਆਂ ਸੌਗਾਂਤਾ ਨੂੰ ,

ਸੁਕਰਾਤ ਜਿਹੇ ਉਹ ਜਿੰਦਾਬਾਦ ਖਿਆਲਾਤਾਂ ਨੂੰ ,

ਮੇਰੀ ਕਵਿਤਾ ਦਾ ਸਲਾਮ ਹੈ ।

ਅੰਮ੍ਰਿਤ ਵੇਲੇ ਉੱਠਿਆ, ਜਿੰਨਾਂ ਪ੍ਰਭਾਤਾਂ ਨੂੰ ,

ਲਿਖਣਾ ਸਿੱਖਿਆ ਜਿੰਨਾ ਕਲਮ ਦਵਾਤਾਂ ਨੂੰ ,

ਆਖਰ ਉੱਪਰ ਆਉਣਾਂ ਜਿਹੜੀਆਂ ਖਾਕਾਂ ਨੂੰ ,

ਕੱਚੇ ਨੇ ਜੋ "ਮੰਡੇਰ" ਜਿਹੇ ਮੁਸ਼ਤਾਕਾਂ ਨੂੰ ,

ਮੇਰੀ ਕਲਮ ਦਾ ਸਲਾਮ ਹੈ ॥

📝 ਸੋਧ ਲਈ ਭੇਜੋ