ਸਾਲਾਂ ਬਾਅਦ ਅੱਜ ਮੁਲਾਕਾਤ ਹੋਈ
ਹੋਈ ਭਾਵੇਂ ਥੋੜੇ ਸਮੇਂ ਦੀ
ਅੱਜ ਤੱਕ ਕੇ ਉਹਦੇ ਚਿਹਰੇ ਨੂੰ
ਅਨਮੋਲ ਦੀ ਰੂਹ ਖੁਸ਼ ਹੋਈ
ਮੁਲਾਕਾਤ ਕੀਤੀ ਸੀ ਗੱਲਾਂ ਕਰਨ ਲਈ
ਪਰ ਬਹੁਤੀਆਂ ਗੱਲਾਂ ਹੋਈਆਂ ਨੀਂ
ਅੱਖਾਂ-ਅੱਖਾਂ ਨੇ ਗੱਲਾਂ ਜ਼ਿਆਦਾ ਕੀਤੀਆਂ
ਮੂੰਹੋਂ ਬੋਲ ਕੇ ਗੱਲਾਂ ਤਾਂ ਹੋਇਆ ਈ ਨੀਂ
ਨੈਣ ਉਹਦੇ ਨਰਗਸੀ ਤੇ ਮਿਸ਼ਰੀ ਜਿਹੇ ਹਾਸੇ ਨੇ
ਸੰਧੂ ਦਾ ਦਿਲ ਠੱਗਿਆ ਏ
ਇੰਝ ਲੱਗਾ ਜਿਵੇਂ ਚੰਦਰਮਾ
ਅੱਜ ਧਰਤੀ ਤੇ ਡਿਗਿਆ ਏ