ਤੁਸੀਂ

ਸਲੀਬ ਤੇ ਚੜ੍ਹੇ ਰੱਬ ਨੂੰ ਜਾਣਦੇ ਹੋ

ਪਰ

ਮੈਂ ਉਸ ਬੰਦੇ ਨੂੰ ਜਾਣਦੀ ਹਾਂ-

ਜਿਹੜਾ ਸਲੀਬ ’ਤੇ ਚੜ੍ਹ ਕੇ 

ਰੱਬ ਹੋ ਗਿਆ ਸੀ । 

ਉਦੋਂ ਤੋਂ ਹੀ

ਰੱਬ ਤੁਹਾਡੀਆਂ ਗਰਦਨਾਂ ਨਾਲ 

ਸਲੀਬ ਬਣ ਲਟਕ ਗਿਆ ਹੈ

ਸੱਚਮੁੱਚ

ਰੱਬ ਬਣਨਾ ਬਹੁਤ ਔਖੈ

ਬੰਦੇ ਨੂੰ ਸੂਲਾਂ ਦਾ ਤਾਜ ਪਹਿਨਾ 

ਸਲੀਬ ਤੇ ਵਿੰਨਿਆਂ ਜਾਂਦੈ-

ਤਾਂ ਕਿਤੇ ਜਾ ਕੇ ਬੰਦਾ ਰੱਬ ਬਣਦੈ -॥

📝 ਸੋਧ ਲਈ ਭੇਜੋ