ਸਲੋਕ

ਆਢਾ ਸਤਿਗੁਰ ਬਾਹਰਾ, ਭਜਨ ਸੁਨਿ ਖਣੀਅੰਮ

ਰਤਨ ਜੁ ਲੱਧਾ ਬਾਂਦਰਾਂ, ਸੋ ਆਇਆ ਕਿਤੈ ਕੰਮੁ ।੧।

ਰਤਨ ਜੁ ਲੱਧਾ ਬਾਂਦਰਾਂ, ਸੋ ਲੱਧਾ ਭੀ ਗਇਓਮੁ

ਅੰਧਾ ਵੜਿਆ ਚਿਤ੍ਰਸ਼ਾਲ, ਉਸ ਕੀ ਸੁਖ ਡਿਠਿਓਮੁ ।੨।

ਆਢਾ ਲੋੜੈ ਸਿਪਰੀ, ਤਬ ਸਰਫੇ ਦਿਲ ਗੱਡ

ਅਣਡਿਠੇ ਮਹਿਬੂਬ ਦੀ, ਪਈ ਮੁਹੱਬਤਿ ਹੱਡਿ ।੩।

ਅਣਡਿਠਾ ਮਹਿਬੂਬ, ਅਸਾਂ ਕਰਿ ਜਾਤਾ ਸਾਹਿਬੋ

ਸੂਰਤਿ ਕਹੀਐ ਖੂਬ, ਵੇਖਣ ਕੋ ਮਨ ਸਿੱਕਦਾ ।੪।

(ਆਢਾ) ਇਹ ਦਿਲ ਅਜਬ ਕਿਤਾਬ, ਜਿਥੇ ਹਰਫ ਦੂਜਾ ਲਿਖੀਐ

ਸੋ ਦਮ ਕਿਤ ਹਿਸਾਬੁ, ਜੈ ਦਮੁ ਸਾਈਂ ਵਿਸਰਹਿ ।੫।

ਆਢਾ ਸਿਕ ਪਿਰੰਨ ਕੀ, ਜੇ ਦਿਲ ਘੇਰੇ ਆਇ

ਪੜ੍ਹਿਆ ਸੁਣਿਆ ਸਿਖਿਆ, ਸਭਹੁ ਵਿਸਰਿ ਜਾਇ ।੬।

ਮਨਿ ਮੁਹਬਤਿ ਉਗਵਹਿ, ਭੁਲਨ ਸਭੇ ਥੋਕ

ਆਢਾ ਵਾਸਲ ਥੀਵਨ, ਗਾਲੀ ਵਾਲੇ ਲੋਕ ।੭।

ਗੱਲਾਂ ਕਰਨ ਬਣਾਇ, ਇਸ਼ਕ ਹਕੀਕਤਿ ਸੰਦੀਆਂ

ਆਢਾ ਤਿਖਾ ਜਾਇ, ਪਾਣੀ ਪੀਤਿਆਂ ਬਾਹਰੇ ।੮।

ਤਬ ਲਗ ਚੇਰੋ ਜਗਤ ਕੋ, ਚਾਹ ਤਲੇ ਹੈ ਮੀਤ

ਆਢਾ ਗਈ ਗ਼ੁਲਾਮੀ ਤਾਂ, ਭਇਓ ਅਚਾਹੀ ਚੀਤ ।੯।

ਕਥਨਾ ਬਕਨਾ ਚਾਤੁਰੀ, ਆਢਾ ਸਭਿ ਅਭਿਮਾਨ

ਜਿਉਂ ਦਾੜ੍ਹੀ ਮੁਖ ਤ੍ਰਿਯਾ ਕੈ, ਤਿਉਂ ਵਿਸ਼ਯਨ ਕੋ ਜਾਨ ।੧੦।

ਸਾਚੀ ਘਟਿ ਉਪਜੀ ਨਹੀਂ, ਮੁਖ ਸਿਉਂ ਕਥਹਿ ਗਿਆਨ

ਆਢਾ ਕਿਆ ਹਾਸਲ ਸੇਵਤੇ, ਸਤਰੰਜ਼ ਕੇ ਸੁਲਤਾਨ ।੧੧।

ਜੇ ਸਿਰ ਵਟਹੁੰ ਪਾਈਐ, ਘਿੰਨ ਵੰਞੇ ਭੁੱਲਿ

ਆਢਾ ਨੇਹੁ ਪਿਰੰਨ ਦਾ, ਸਿਰ ਦੇ ਸਸਤੇ ਮੁੱਲਿ ।੧੨।

ਇਕ ਸੰਤਾਂ ਸੰਗਿ ਵਸੰਨਿ, ਅਰੁ ਮਨ ਮਹਿ ਵਿੰਗਰੀਆਂ

ਆਢਾ ਉਹ ਕਦੇ ਮਿਲੰਨਿ, ਪਾਰ ਸਮੁੰਦ੍ਰ ਵਸਨੇ ।੧੩।

ਇਕ ਪਾਰ ਸਮੁੰਦਰੋਂ ਵਸਨੇ, ਮਨ ਮਹਿ ਬਈ ਕਾਇ

ਆਢਾ ਉਹ ਸਦਹੀ ਸੰਗਿ ਹੈ, ਨਿਤ ਮਿਲੰਦੇ ਆਇ ।੧੪।

📝 ਸੋਧ ਲਈ ਭੇਜੋ