ਸਮਝ ਨਾ ਆਵੇ ਕਿਹੜੀ ਗੱਲੋਂ

ਸਮਝ ਨਾ ਆਵੇ ਕਿਹੜੀ ਗੱਲੋਂ, ਸ਼ਹਿਰ ਦੇ ਵਿੱਚ ਹਨੇਰਾ ਸੀ

ਭਰਿਆ ਹੋਇਆ, ਬਲਦੇ ਹੋਏ, ਦੀਵਿਆਂ ਨਾਲ ਬਨੇਰਾ ਸੀ

ਇੱਕ ਦੂਜੇ 'ਤੇ ਸੁੱਟਦੇ ਪਏ ਸਨ, ਲੋਕੀ ਭਾਰ ਗੁਨਾਹਾਂ ਦਾ,

ਖ਼ੌਰੇ ਬਰਛਾ ਕਿਧਰੋਂ ਚੱਲਿਆ, ਰਾਤੀਂ, ਬਹੁਤ ਹਨੇਰਾ ਸੀ

ਤਾਰੇ ਡਾਵਾਂ ਡੋਲ ਹੋਏ 'ਤੇ, ਨਿੰਮੀ ਪੈ ਗਈ ਚੰਨ ਦੀ ਲੋਅ,

ਇਹਨਾਂ ਸਾਹਵੇਂ ਚਮਕਣ ਵਾਲਾ, ਖ਼ੌਰੇ ਮੁੱਖੜਾ ਤੇਰਾ ਸੀ

ਕੱਲਮ ਕੱਲਾ ਸਮਝ ਰਿਹਾ ਸਾਂ, ਆਪਾ ਵਿੱਚ ਬਜ਼ਾਰਾਂ ਦੇ,

ਆਸੇ ਪਾਸੇ ਰੌਣਕ ਭਰਿਆ, ਭਾਵੇਂ ਚਾਰ-ਚੁਫ਼ੇਰਾ ਸੀ

ਅਪਣੇ ਸਾਧੂ ਹੋਣ ਦਾ 'ਸਾਦਿਕ' ਮਾਣ ਨਾ ਕਰੀਏ ਐਨਾਂ ਵੀ,

ਨੇਕੀ ਜੱਗ ਤੇ ਮਿਲੀ ਜ਼ਰਾ ਨਾ, ਬਦੀਆਂ ਦਾ ਹੀ ਡੇਰਾ ਸੀ

📝 ਸੋਧ ਲਈ ਭੇਜੋ