ਸਮਝ ਨਾ ਆਏ ਕੀ ਮੈਨੂੰ ਹੋ ਗਿਆ

ਸਮਝ ਨਾ ਆਏ ਕੀ ਮੈਨੂੰ ਹੋ ਗਿਆ।

ਅਜ ਤਿਰਾ ਸਾਇਆ ਹੈ ਮੈਨੂੰ ਛੋਹ ਗਿਆ।

ਕਿਸ ਜਗ੍ਹਾ ਫਿਰਦਾ ਲਈ ਮੈਨੂੰ ਵਜੂਦ,

ਕਿਸ ਦੇ ਖ਼ਿਆਲਾਂ ਵਿਚ ਹਾਂ ਮੈਂ ਖੋਹ ਗਿਆ।

ਵੇਖਿਆ ਹੈ ਮੈਂ ਤੇਰਾ ਜ਼ਾਲਮ ਬਜ਼ਾਰ,

ਪਰਤਕੇ ਆਇਆ ਨਾ ਘਰ ਨੂੰ, ਜੋ ਗਿਆ।

ਉਸ ਸੁਹਾਣੀ ਸ਼ਾਮ ਨੂੰ ਭੁੱਲਾਂ ਕਿਵੇਂ?

ਡੁੱਬਦਾ ਸੂਰਜ ਵੀ ਦੇ ਕੇ ਲੋਅ ਗਿਆ।

ਕਬਰ ਮੇਰੀ ਦਾ ਹੈ ਪੱਥਰ ਮਹਿਕਿਆ,

ਤੇਰੀ ਸੂਰਤ ਦਾ ਪਸੀਨਾ ਚੋਅ ਗਿਆ।

📝 ਸੋਧ ਲਈ ਭੇਜੋ