ਸਮਝ ਨਹੀਂ ਆਉਂਦੀ
ਤੇਰੇ ਆਉਣ ਦੀ ਖ਼ੁਸ਼ੀ ਵਿੱਚ ਖ਼ੁਸ਼ ਹੋਵਾਂ
ਚ ਤੇਰੀ ਜਾਣ ਦੇ ਗਮ ਵਿੱਚ ਦੁਖੀ
ਆਉਂਦਿਆਂ ਹੀ ਜਾਣਾ ਸੁਣਾ ਦਿਤਾ
ਦੁਚਿੱਤੀ ਵਿੱਚ ਮੈਨੂੰ ਪਾ ਦਿੱਤਾ
ਸਾਰੀ ਉਮਰ ਇਹ ਅੱਖਾਂ ਨਾ ਸੁੱਕੀਆਂ
ਕਦੇ ਤੇਰੀ ਆਉਣ ਦੀ ਖੁਸ਼ੀ ਵਿੱਚ ਨਮ
ਕਦੇ ਤੇਰੇ ਜਾਣ ਦੇ ਗਮ ਵਿੱਚ ਨਮ
ਜੇ ਚਲੇ ਹੀ ਜਾਣਾ ਹੁੰਦਾ
ਆਇਆ ਹੀ ਨਾ ਕਰ
ਇਕ ਤਰ੍ਹਾਂ ਦੇ ਗ਼ਮ ਦੀ ਆਦਤ ਪਾ ਲੈਣ ਦੇ ਮੈਨੂੰ
ਰੋਜ਼ ਨਵੇਂ ਗਮ ਨਾਲ ਤਾਲਮੇਲ ਨਹੀਂ ਬਹਿੰਦਾ