ਸਮਝ ਨਿਦਾਨੜੀਏ ਤੇਰਾ

ਸਮਝ ਨਿਦਾਨੜੀਏ, ਤੇਰਾ ਵੈਂਦਾ ਵਖਤ ਵਿਹਾਂਦਾ ।ਰਹਾਉ।

ਇਹਿ ਦੁਨੀਆਂ ਦੂਹਿ ਚਾਰਿ ਦਿਹਾੜੇ,

ਦੇਖਦਿਆਂ ਲਦ ਜਾਂਦਾ ।1।

ਦਉਲਤਿ ਦੁਨੀਆਂ ਮਾਲੁ ਖਜ਼ੀਨਾ,

ਸੰਿਗ ਕੋਈ ਲੈ ਜਾਂਦਾ ।2।

ਮਾਤ ਪਿਤਾ ਭਾਈ ਸੁਤ ਬਨਿਤਾ,

ਨਾਲਿ ਕੋਈ ਜਾਂਦਾ ।3।

ਕਹੈ ਹੁਸੈਨ ਫ਼ਕੀਰ ਨਿਮਾਣਾ,

ਬਾਕੀ ਨਾਮ ਸਾਈਂ ਦਾ ਰਹਿੰਦਾ ।4।

📝 ਸੋਧ ਲਈ ਭੇਜੋ