ਗ਼ਲਤੀ ਹੋਈ ਤੇ
ਸਮਝਾਉਣਾ ਬਣਦਾ
ਡਰਾਉਣਾ ਬਣਦਾ
ਪਰ ਮਾਰ ਦੇਣਾ
ਇਹ ਤਾਂ ਕੋਈ ਹੱਲ ਨਹੀਂ
ਦੋਸਤੀ ਕੁੜੀਆਂ ਨੇ ਮੁੰਡਿਆਂ ਨਾਲ ਹੀ ਕਰਨੀ
ਜ਼ਮਾਨਾ ਬਦਲ ਗਿਆ
ਗੁਆਂਢਣ ਨਾਲ ਚੁਗਲੀਆਂ ਕਰਨ ਦੀ ਥਾਂ
ਮੈਂ ਨੈੱਟਫਲਿਕਸ ਦੇਖਦੀ
ਇਸੇ ਗੱਲ ਨੂੰ ਫੈਲਾਉਣ ਲਈ
ਗੁਆਂਢਣ ਕੋਲ ਨਹੀਂ ਜਾਣਾ ਪੈਂਦਾ
ਮੋਬਾਈਲ
ਮਿੰਟਾਂ ਵਿਚ ਗੱਲ ਫੈਲਾ ਦਿੰਦਾ
ਰਹਿਣ ਸਹਿਣ ਬਦਲ ਗਿਆ
ਖਾਣ ਪੀਣ ਬਦਲ ਗਿਆ
ਬੱਚੇ ਅੰਗਰੇਜ਼ੀ ਸਕੂਲਾਂ ਵਿਚ ਪਡ਼੍ਹਦੇ
ਗਰਲਫ੍ਰੈਂਡ ਬੁਆਏਫ੍ਰੈਂਡ ਆਮ ਗੱਲ ਹੋ ਗਈ
ਫਿਰ ਕਿਉਂ
ਇੱਕ ਚੌਦਾਂ ਸਾਲ ਦੇ ਮੁੰਡੇ ਨੂੰ
ਸਿਰਫ਼ ਇਸ ਲਈ ਮਾਰ ਦਿੱਤਾ ਜਾਂਦਾ
ਕਿਉਂ ਕਿਸੇ ਕੁੜੀ ਨਾਲ ਦੋਸਤੀ ਕਰਦਾ
ਜਦੋਂ ਵਿਦੇਸ਼ ਵਿੱਚ
ਆਪਣੀ ਕੁੜੀ ਨੂੰ ਪੜ੍ਹਨ ਭੇਜਦੇ
ਕੀ ਪਤਾ ਨਹੀਂ ਹੁੰਦਾ ਕਿ ਉੱਥੇ ਕੀ ਮਾਹੌਲ
ਕੁੜੀ ਪੱਕਾ ਮੁੰਡਾ ਲੱਭ ਲਵੇ
ਘਰ ਦੇ ਖੁਸ਼ੀ ਨਾਲ ਦੂਹਰੇ ਹੋ ਜਾਂਦੇ
ਹਿੰਦੁਸਤਾਨ ਵਿੱਚ ਇੰਨਾ ਇਤਰਾਜ਼ ਕਿਉਂ
ਸੱਭਿਅਤਾ ਤੇ ਸੰਸਕ੍ਰਿਤੀ
ਅਹਿੰਸਾ ਵੀ ਤਾਂ ਸਿਖਾਉਂਦੀ
ਨੌਜਵਾਨ ਬੱਚੇ ਹੀ ਗਲਤੀਆਂ ਕਰਦੇ
ਉਨ੍ਹਾਂ ਨੂੰ ਸਮਝਾਉਣਾ ਬਣਦਾ
ਮਾਰ ਦੇਣਾ ਤਾਂ ਕੋਈ ਹੱਲ ਨਹੀਂ
ਮੇਰਾ ਪੁਰਸ਼ ਮਿੱਤਰ ਹੋ ਸਕਦਾ
ਮੇਰੀ ਬੱਚੀ ਦਾ ਕਿਉਂ ਨਹੀਂ
ਆਧੁਨਿਕ ਸਮੇਂ ਦੀ ਹਰ ਸਹੂਲਤ ਮੈਨੂੰ ਚਾਹੀਦੀ
ਫਿਰ ਆਧੁਨਿਕ ਸੋਚ ਕਿਓਂ ਨਹੀਂ
ਕਿੰਨਾ ਚਿਰ ਦਿੰਦੇ ਰਹਾਂਗੇ
ਅਸੀਂ ਧੀਆਂ ਪੁੱਤਰਾਂ ਦੀ ਬਲੀ
ਆਪਣੀ ਸੌੜੀ ਸੋਚ ਤੇ
ਕਿਹੜੀਆਂ ਕਦਰਾਂ ਕੀਮਤਾਂ
ਕੀ ਕਦਰਾਂ ਕੀਮਤਾਂ ਕਹਿੰਦੀਆਂ ਕਿਸੇ ਨੂੰ ਮਾਰ ਦਿਓ
ਪਾਣੀ ਵਗਦੇ ਹੀ ਸੋਂਹਦੇ ਨੇ
ਸਮੇਂ ਨਾਲ ਬਦਲਣਾ ਸਿੱਖਣਾ ਹੀ ਪੈਣਾ
ਸਿੱਖਣਾ ਵੀ ਚਾਹੀਦਾ
ਅੱਜਕੱਲ੍ਹ ਦੇ ਬੱਚੇ
ਵੱਖਰੀ ਸੋਚ ਰੱਖਦੇ
ਮੀਡੀਆ ਪਰੋਸਦਾ
ਥਾਲ ਵਿੱਚ ਸਜਾ
ਨਵੇਂ ਖ਼ਿਆਲਾਤ
ਆਪਣੇ ਬੱਚਿਆਂ ਦੇ ਦੋਸਤ ਬਣੋ
ਪਿਆਰ ਨਾਲ ਸਮਝਾਓ
ਮਾਰ ਦੇਣਾ ਕੋਈ ਹੱਲ ਨਹੀਂ