ਸਮਝੋ ਆਬ, ਸ਼ਰਾਬ ਹਮੇਸ਼ਾ, ਚੰਗੀ ਗੱਲ ਨਹੀਂ

ਸਮਝੋ ਆਬ, ਸ਼ਰਾਬ ਹਮੇਸ਼ਾ, ਚੰਗੀ ਗੱਲ ਨਹੀਂ ।

ਭੁਲਦੇ ਰਹੋ ਜਨਾਬ ਹਮੇਸ਼ਾ, ਚੰਗੀ ਗੱਲ ਨਹੀਂ ।

ਨਾਮੁਮਕਿਨ ਦੀ ਆਸ ਤੇ ਜੀਣਾ, ਪਾਗਲਪਨ ਹੈ

ਤੱਕੀ ਜਾਣੇ ਖ਼ਾਬ ਹਮੇਸ਼ਾ, ਚੰਗੀ ਗੱਲ ਨਹੀਂ ।

ਸੜਦੇ ਘਰ ਦੀ ਕੋਈ ਨਿਸ਼ਾਨੀ ਲੈ ਤੇ ਚੱਲੀਏ,

ਰਖਸੀ ਪਰ ਬੇਤਾਬ ਹਮੇਸ਼ਾ, ਚੰਗੀ ਗੱਲ ਨਹੀਂ ।

ਰੁਕਣਾ ਪੈਂਦਾ, ਜੀਵਨ ਕਾਰਨ, ਕਿਤੇ ਕਿਤੇ ਤਾਂ

ਰਹਿਣਾ ਵਾਂਗ ਸਹਾਬ, ਹਮੇਸ਼ਾ, ਚੰਗੀ ਗੱਲ ਨਹੀਂ ।

ਤਜਿਆ ਆਲਮ ਜਿਸ ਨੇ ਸੱਜਣਾ ! ਤੇਰੀ ਖ਼ਾਤਰ

ਉਸ ਦੇ ਲਈ ਅਜ਼ਾਬ ਹਮੇਸ਼ਾ, ਚੰਗੀ ਗੱਲ ਨਹੀਂ ।

📝 ਸੋਧ ਲਈ ਭੇਜੋ