ਸਮਝੋ ਉਹ ਈ ਪੂਰੀ ਏ

ਸਮਝੋ ਉਹ ਈ ਪੂਰੀ ਏ

ਜਿਹੜੀ ਗੱਲ ਅਧੂਰੀ ਏ

ਰੂਪ ਦਾ ਹਉਕਾ ਸੁਣਿਆ ਈ

ਆਖੇ ਅੱਖ ਜ਼ਰੂਰੀ ਏ

ਸਦਕੇ ਵਾਂਗਰ ਦਿੰਦਾ ਏ

ਜੋ ਮੇਰੀ ਮਜ਼ਦੂਰੀ ਏ

ਫੁੱਲਾਂ ਵਰਗੇ ਮੁਖੜੇ ਤੇ

ਹਾਸੇ ਭਿੰਨੀ ਘੂਰੀ ਏ

ਤੈਨੂੰ ਰੰਗਣਾ ਮਹਿਕਾਂ ਨਾਲ਼

ਚਿੱਤਰ ਦੀ ਮਜਬੂਰੀ ਏ

ਇਕੋ ਸਾਹ ਦਾ ਪੈਂਡਾ ਏ ਬੱਸ

ਆਜ਼ਮ ਕਿਹੜੀ ਦੂਰੀ ਏ

📝 ਸੋਧ ਲਈ ਭੇਜੋ