ਉਹ ਤਾਂ ਅੰਨਦਾਤਾ ਸੀ

ਹਜ਼ਾਰਾਂ, ਲੱਖਾਂ ਜਾਨਾਂ ਦਾ

ਪਾਲਣਹਾਰ

 

ਕੋਈ ਵੀ ਉਸ ਕੋਲ ਗਿਆ

ਖਾਲੀ ਹੱਥ ਪਰਤ ਕੇ ਨਹੀਂ ਸੀ ਆਉਂਦਾ

ਲੱਖਾਂ ਜਾਨਾਂ ਲਈ

ਉਹ ਮਛੇਰਿਆਂ ਕੋਲ

ਢੇਰਾਂ ਦੇ ਢੇਰ ਮੱਛੀਆਂ ਭਿਜਵਾਉਂਦਾ

ਕਿੰਨੀਆਂ ਸਿੱਪੀਆਂ, ਮੋਤੀ, ਘੋਗੇ ਤਾਂ

ਉਹ ਆਪ ਹੀ ਲਿਆ ਕੇ ਕਿਨਾਰਿਆਂ ਤੇ ਵਿਛਾਉਂਦਾ

 

ਉਹ ਏਨਾ ਕ੍ਰੋਧਵਾਨ ਤਾਂ ਨਹੀਂ ਸੀ

ਕਿ ਲੱਖਾਂ ਜਾਨਾਂ ਦੀ

ਕਬਰਗਾਹ ਬਣ ਗਿਆ

 

ਕਿਤੇ ਇਸ ਵਿੱਚ

ਸਾਡੀ ਕੋਈ ਖ਼ਤਾ ਤਾਂ ਨਹੀਂ

ਜਿਹੜੀ ਉਸ ਨੇ ਸਾਨੂੰ ਦਿੱਤੀ

ਸਾਡੀ ਹੀ ਗ਼ਲਤੀ ਦੀ

ਸਜ਼ਾ ਤਾਂ ਨਹੀਂ

 

ਕਿਨਾਰਿਆਂ ਤੋਂ ਬਾਹਰ ਆਉਣ ਲਈ

ਅਸੀਂ ਹੀ ਉਸਨੂੰ ਮਜ਼ਬੂਰ ਕੀਤਾ ਹੈ

ਉਹ ਏਨਾ ਕ੍ਰੋਧਵਾਨ ਤਾਂ ਨਹੀਂ ਸੀ

ਕਿ ਲੱਖਾਂ ਜਾਨਾਂ ਦੀ

ਕਬਰਗਾਹ ਬਣ ਗਿਆ।

📝 ਸੋਧ ਲਈ ਭੇਜੋ