ਸਮੁੰਦਰ ਨੂੰ ਪੁੱਛੇ ਨਦੀ

ਤੁਰੀ ਹੋਈ ਤਾਂ 

ਮੈਂ ਹਾਂ ਤੇਰੇ ਵੱਲ,

ਤੂੰ ਖੜ੍ਹਾ-ਖਲੋਤਾ ਹੀ ਬੇਚੈਨ ਕਿਉਂ ਰਹਿੰਦੈ । 

ਕਿਉਂ ਉੱਠ ਪੈਂਦੇ ਬਣ ਕੇ ਸਾਰੇ ਦਾ ਸਾਰਾ-

ਜਵਾਰਭਾਟਾ

ਇੰਝ ਦਿਨ-ਰਾਤ ਕਿਉਂ ਉਛਲਦਾ ਰਹਿੰਦੈ । 

ਕਿਉਂ ਕੋਈ ਸਮਝਦਾ ਨਹੀਂ ਦਰਦ ਤੇਰਾ 

ਤੇਰੀ ਵਿਸ਼ਾਲਤਾ ਨੂੰ ਦੇਖ

ਹਰ ਕੋਈ ਭਰਮ ਚ' ਰਹਿੰਦੈ

ਸੀਨੇ ਵਿੱਚ ਸਾਂਭੇ ਜੁਗਾਂ-ਜੁਗਾਂ ਦੇ ਰਾਜ

ਪਲ ਵਿੱਚ ਕਿਨਾਰਿਆਂ ਤੇ

ਕਿਉਂ ਸੁੱਟ ਆਉਂਦੈ।

ਸਾਜ਼ਿਸ਼ ਸਮਝ ਕਿਉਂ ਨਹੀਂ ਲੈਂਦਾ

ਚੰਨ, ਸੂਰਜ ਤੇ ਧਰਤੀ ਦੀ

ਇਹਨਾਂ ਤੋਂ ਮੇਰੀਆਂ ਸੂਹਾਂ

ਐਵੇਂ ਪੁੱਛਦਾ ਰਹਿੰਦੈ । 

ਆਪਾਂ ਇੱਕ ਹਾਂ

ਇੱਕ ਹੈ ਨੀਰ ਅਪਣਾ

ਮੇਰਾ ਅਸਤਿਤਵ ਮਿਟਾਉਣ ਲਈ

ਤੂੰ ਕਿਉਂ ਤਤਪਰ ਰਹਿੰਦੈ।

📝 ਸੋਧ ਲਈ ਭੇਜੋ