ਹਾਸ਼ਮ ਨੇ 

ਮਾਰੂਥਲ ਪਾਰ ਥੋੜ੍ਹੀ ਕੀਤਾ ਸੀ

ਸੱਸੀ ਦੇ 

ਪੈਰਾਂ ਦੇ ਛਾਲਿਆਂ ਦੀ 

ਕਹਾਣੀ ਲਿਖਣ ਲਈ 

ਜ਼ਰੂਰੀ ਨਹੀਂ ਹੁੰਦਾ 

ਕਿ ਤੁਸੀਂ ਤਪਦੀ ਰੇਤ ਤੇ 

ਨੰਗੇ ਪੈਰ

ਤੁਰਨ ਲੱਗ ਪਵੋ

ਅਨੁਭਵ ਦਾ ਮੁੱਲ ਹੁੰਦਾ ਹੈ

ਪਿੰਡੇ ਤੇ ਲੱਗੇ ਤਲਵਾਰ ਦੇ ਮਾਰੂ ਫੱਟ ਨੂੰ

ਕੋਈ ਯੋਧਾ ਹੱਸ ਕੇ 

ਅੱਖੋਂ ਪਰੋਖੇ ਕਰ ਸਕਦਾ ਹੈ

ਉਸੇ ਫੱਟ ਦਾ ਬਿਆਨੀਆਂ ਸੁਣ

ਕਿਸੇ ਸਰੋਤੇ ਦੇ 

ਵਹਿ ਸਕਦੇ ਨੇ ਜ਼ਾਰ ਕਤਾਰ ਅੱਥਰੂ

ਸਿਰਜਣਾ ਸੰਵੇਦਨਾ ਦੀ ਧੀ ਹੁੰਦੀ ਹੈ

📝 ਸੋਧ ਲਈ ਭੇਜੋ