ਮੈਂ ਔਰਤਾਂ ਬਾਰੇ ਨਜ਼ਮ ਲਿਖਦਾ ਹਾਂ

ਤਾਂ ਪੜ੍ਹਨ ਵਾਲ਼ੇ ਸੋਚਦੇ ਨੇ ਕਿ ਮੈਂ  ਔਰਤ ਹਾਂ

ਮੈਂ  ਨਸਲ ਜਾਤ ਰੰਗ-ਭੇਦ ਬਾਰੇ ਕਵਿਤਾ ਲਿਖਦਾ ਹਾਂ

ਤਾਂ ਉਹ ਸੋਚਦੇ ਨੇ ਮੈਂ ਸਿਆਹ ਰੰਗਾ ,ਦ੍ਰਾਵਿੜ ਦਲਿਤ ਹਾਂ

ਮੈਂ ਧਰਮ ਦੇ ਬੁਰਕੇ ਹੇਠ ਛੁਪੇ 

ਅਧਰਮ ਕੁਕਰਮ ਬਾਰੇ ਲਿਖਦਾ ਹਾਂ

ਤਾਂ ਮੈਨੂੰ ਨਾਸਤਿਕ ਸਮਝਿਆ ਜਾਂਦਾ ਹੈ

ਜੇ ਮੈਂ ਗ਼ੁਰਬਤ ਮਾਰੇ ਲੋਕਾਂ ਦੀ ਪੀੜਾ ਬਿਆਨਦਾ ਹਾਂ

ਤਾਂ ਮੈਨੂ ਨੰਗ-ਮਲੰਗ ਮੰਨਿਆ ਜਾਂਦਾ ਹੈ.

ਤੇ ਜੇ ਮੈਂ ਰਾਜਿਆਂ ਰਜਵਾੜਿਆਂ ਮੁਕੱਦਮਾਂ  ਦੀ

ਧੱਕੇਸ਼ਾਹੀ ਵਿਰੁੱਧ ਲਿਖਦਾ ਹਾਂ

ਤਾਂ ਉਹ  ਮੈਨੂ ਬਾਗੀ ਸਮਝਦੇ ਨੇ

ਸ਼ਾਇਦ ਉਹ ਠੀਕ ਹੀ ਸਮਝਦੇ ਨੇ

ਸੰਵੇਦਨਾ ਦਾ ਕੋਈ

ਲਿੰਗ ਰੰਗ ਨਸਲ ਜਾਤ ਜ਼ਮਾਤ ਮਜ਼੍ਹਬ ਨਹੀ ਹੁੰਦਾ।

📝 ਸੋਧ ਲਈ ਭੇਜੋ